ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

5. ਮਿਲਾਪ

ਓਧਰ ਹੁਣ ਡੇਰੇ ਦੇ ਵਿਚ।
ਲੱਗੇ ਨਾ ਰਾਜੇ ਦਾ ਚਿੱਤ।
ਐਸਾ ਕੋਈ ਗੇੜ ਰਚਾਈਏ।
ਫੇਰ ਮਿਲਣ ਦਾ ਢੰਗ ਬਣਾਈਏ।
ਬਿਨਾਂ ਕਾਰਣੋਂ ਜਾਣ ਨਾ ਸੋਹਵੇ।
ਜਾਏ ਬਿਨਾਂ ਨਾ ਚਿੱਤ ਖਲੋਵੇ।
ਸ਼ਿਸ਼ਟਾਚਾਰ ਕਹੇ ਇਉਂ ਨਾ ਜਾ।
ਇਸ਼ਕ ਕਹੇ ਹੁਣ ਦੇਰੀ ਨਾ ਲਾ।
ਲਾਜ ਕਹੇ ਭੰਨ ਨਾ ਮਰਿਆਦਾ।
ਇਸ਼ਕ ਕਹੇ ਤੂੰ ਬਦਲ ਇਰਾਦਾ।
ਇਉਂ ਉਧੇੜ ਬੁਣ ਦੇ ਵਿਚ ਰਹਿੰਦਾ।
ਲੱਗੀ ਤੋੜ ਉੱਠਦਾ ਬਹਿੰਦਾ।
ਇਕ ਢਾਵੇ ਤੇ ਇਕ ਬਣਾਵੇ।
ਇਉਂ ਸੋਚਾਂ ਵਿਚ ਫਸਦਾ ਜਾਵੇ।

ਆਇਆ ਲੰਘ ਇਕ ਦਰਬਾਰੀ।
ਨਮਸਕਾਰ ਕਰ ਅਰਜ਼ ਗੁਜ਼ਾਰੀ।
ਮਹਾਰਾਜ! ਦੋ ਰਿਸ਼ੀ ਕੁਮਾਰ।
ਆਏ ਤੁਹਾਡਾ ਕਰਨ ਦੀਦਾਰ।

ਜਿਉਂ ਪਿਆਸੇ ਨੂੰ ਨਦੀ ਥਿਆਈ।
ਡੁੱਬਦੇ ਨੂੰ ਬੇੜੀ ਮਿਲ ਪਾਈ।

ਸ਼ਕੁੰਤਲਾ ॥68॥