ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੜਦੇ ਖੇਤੀ ਪੈ ਗਈ ਭੂਰ
ਚੇਹਰੇ ਉੱਪਰ ਆਇਆ ਨੂਰ।

ਆਉਣ ਦਿਓ ਆਗਿਆ ਇਹ ਦਿੱਤੀ।
ਕੋਈ ਹਿਜਕ ਝਿਜਕ ਨਾ ਕੀਤੀ।

ਆਏ ਕੁਮਾਰ ਕਰੀ ਪ੍ਰਣਾਮ।
ਦੱਸਣ ਲੱਗੇ ਹਾਲ ਤਮਾਮ।
ਰਾਖਸ਼ ਜੱਗ' ਚ ਬਿਘਨ ਨੇ ਪਾਉਂਦੇ।
ਨਾਲੇ ਤਪੀਆਂ ਤਾਈਂ ਸਤਾਉਂਦੇ।
ਨਾਲੇ ਕਰਨ ਅਸਾਂ ਨੂੰ ਤੰਗ।
ਪਾਪੀ ਕਰਨ ਬਿਰਤੀਆਂ ਭੰਗ।
ਆਪ ਕਣਵ ਜੀ ਗਏ ਨੇ ਬਾਹਰ।
ਸਾਡਾ ਜੀਣਾ ਹੋਇਆ ਦੁੱਬ੍ਹਰ।
ਸਾਨੂੰ ਤਪੀਆਂ ਘੋਲਿਆ ਖ਼ਾਸ।
ਦੇ ਕੇ ਹੱਥੀਂ ਇਹ ਅਰਦਾਸ।
ਸਾਡਾ ਜੱਗ ਪੂਰਾ ਕਰਵਾਓ।
ਦੈਤਾਂ ਤਾਈਂ ਮਾਰ ਭਜਾਓ।
ਔਖੇ ਵੇਲੇ ਕਰੋ ਸਹਾਇਤਾ।
ਇਸ ਲਈ ਯਾਦ ਤੁਸਾਂ ਨੂੰ ਕੀਤਾ।

ਮਿਲੇ ਪਦਾਰਥ ਜਿਉਂ ਭੁੱਖੇ ਨੂੰ।
ਅੰਮ੍ਰਿਤ ਬੂੰਦ ਪਈ ਮੁਰਦੇ ਮੂੰਹ।
ਚਾਤ੍ਰਿਕ ਡਿੱਗੀ ਬੂੰਦ ਸੁਆਂਤਿ।
ਹੋਇਆ ਮਨ ਰਾਜੇ ਦਾ ਸ਼ਾਂਤ।
ਚੜ੍ਹਦੀ ਜ਼ਹਿਰ ਲੱਗਿਆ ਥੇਵਾ।
ਧੰਨ ਭਾਗ ਜੇ ਮਿਲੀ ਇਹ ਸੇਵਾ।

ਚਲੋ ਕੁਮਾਰੋ ਦੇਰ ਨਾ ਲਾਵੋ।
ਆਏ ਅਸੀਂ ਵੀ ਤੁਸੀਂ ਵੀ ਜਾਵੋ।

ਸ਼ਕੁੰਤਲਾ