ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਓਧਰ ਮਸਤੀ ਹਰੀ ਨਾਮ ਦੀ।
ਏਧਰ ਲਹਿੰਦੀ ਭੁੱਖ ਕਾਮ ਦੀ।
ਓਧਰ ਰੂਹ ਤੇ ਰੱਬ ਦਾ ਮੇਲ।
ਏਧਰ ਕਾਮ-ਕ੍ਰੀੜਾ ਖੇਲ੍ਹ
ਓਧਰ ਸੰਖ ਟੱਲੀਆਂ ਛੈਣੇ।
ਏਧਰ ਹੁਸਨ ਇਸ਼ਕ ਦੇ ਠੈਣੇ।
ਓਧਰ ਖੜਤਾਲਾਂ ਦਾ ਸ਼ੋਰ।
ਏਧਰ ਤਾਪ ਇਸ਼ਕ ਦਾ ਜ਼ੋਰ।
ਓਧਰ ਸੁਰਤੀ ਦਸਵੇਂ ਚੜ੍ਹਦੀ।
ਏਧਰ ਪੀਂਘ ਪਿਆਰ ਚੜ੍ਹਦੀ।
ਓਧਰ ਪੁੱਜੀ ਆਸ ਜਨਾਂ ਦੀ।
ਏਧਰ ਮੁੱਕੀ ਵਿੱਥ ਦਿਲਾਂ ਦੀ।
ਓਧਰ ਨੱਸ ਗਏ ਰਾਖ਼ਸ਼ ਡਰਦੇ।
ਏਧਰ ਇਸ਼ਕ ਦੇ ਕੱਸਤੇ ਨਮਦੇ।
ਓਧਰ ਹੋਇਆ ਜੱਗ ਸੰਪੂਰਨ।
ਏਧਰ ਪਿਆਰ ਹੋਇਆ ਪਰੀ ਪੂਰਨ।

ਦੁਸ਼ਿਅੰਤ ਅਤੇ ਸ਼ਕੁੰਤਲਾ ਦਾ।
ਹੋ ਚੁੱਕਾ ਸੀ ਪ੍ਰੇਮ-ਵਿਆਹ।
ਹੋਇਆ ਸੀ ਅੰਗਾਂ ਦਾ ਮੇਲ।
ਕਾਮ ਕ੍ਰੀੜਾ ਖੇਲੇ ਖੇਲ੍ਹ।
ਉਹ ਜੁਆਨ ਉਹ ਰੂਪਵਤੀ ਸੀ।
ਹੋ ਗਈ ਰਾਣੀ ਗਰਭਵਤੀ ਸੀ।

ਮੁੰਦਰੀ ਆਪਣੀ ਦੇ ਨਿਸ਼ਾਨੀ।
‘ਛੇਤੀ ਮੁੜ ਆਵਾਂਗਾ ਰਾਣੀ'।
ਇਉਂ ਕਹਿ ਮਹਿਲੀਂ ਮੁੜਿਆ ਰਾਜਾ।
ਫੇਰ ਮਿਲਣ ਦਾ ਕਰਕੇ ਵਾਅਦਾ।

ਸ਼ਕੁੰਤਲਾ ॥71॥