ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਾਵੋ ਹੁਕ ਕੇ ਨਾ ਕੋਇਲ ਨਿਮਾਣੀਓ।
ਕੱਢੋ ਤਰੱਕਲੇ ਨਾ ਵੇਲੋਂ ਡੁੱਬ ਜਾਣੀਓ।
ਸੜ ਜਾਓਗੀਆਂ ਹਿਜ਼ਰਾਂ ਦੀ ਅੱਗ ਵਿਚ।
ਦੇਖਿਓ ਹੋਇਓ ਨਾ ਜਵਾਨ ਜੱਗੋਂ ਜਾਣੀਓ।
ਮੈਂ ਕੀ ਖੱਟਿਆ ਹੈ ਚੜ੍ਹ ਕੇ ਜਵਾਨੀ।
ਇਹ ਤਾਂ ਲੱਭਣੀ ਨਾ ਉਮਰ ਨਦਾਨੀ।

ਸੁਣੋ ਨੀ ਮਛਲੀਓ.................


ਕੋਲ ਮੇਰੇ ਬਲੋ ਚਰਾਗੋ।
ਏਥੇ ਹਿਜ਼ਰਾਂ ਦੀ ਅੱਗ ਬਲ ਰਹੀ ਏ।
ਕਾਹਤੋਂ ਸ਼ੱਮਾਂ ਜਲੇ ਤੂੰ ਬੇਫਾਇਦਾ।
ਏਥੇ ਮੇਰੀ ਜਵਾਨੀ ਜਲ ਰਹੀ ਏ।
ਮੱਚੋ ਭੌਰੌ ਨਾ ਮੇਰੇ ਮਕਾਨੀ।
ਸੜ ਕੇ ਹੁੰਦੀ ਨਾ ਦੂਰ ਹੈਰਾਨੀ।

ਸੁਣੋ ਨੀ ਮਛਲੀਓ ...............


ਇਉਂ ਉਹ ਡੁੱਬੀ ਵਿਚ ਖਿਆਲੀਂ।
ਬੈਠ ਰਹੀ ਸੀ ਜੋਬਨ ਬਾਲੀ।
ਲੱਗੀ ਕਿਸਮਤ ਪਲਟਨ ਪਾਸਾ।
ਆਇਆ ਚਲ ਰਿਖੀ ਦੁਰਬਾਸਾ।
ਉਸ ਨੇ ਆ ਕੇ ਅਲਖ ਜਗਾਈ।
ਬੇਧਿਆਨੀ ਨੇ ਨਾ ਸੁਣ ਪਾਈ।
ਹੋਇਆ ਰਿਖੀ ਗੁੱਸੇ ਵਿਚ ਲਾਲ।
"ਕਰੇਂ ਮਖੌਲ ਅਸਾਡੇ ਨਾਲ"।
ਮੈਥੋਂ ਧਰਤ ਡਰੇ ਅਸਮਾਨ।
ਕੀਤਾ ਤੂੰ ਮੇਰਾ ਅਪਮਾਨ।
ਗਰਜ ਬੋਲਿਆ ਰਿਖੀ ਕ੍ਰੋਧੀ।
ਜਿਸ ਲਈ ਤੂੰ ਭੁੱਲ ਬੈਠੀ ਸੋਝੀ।
ਜਿਸ ਦੇ ਖ਼ਿਆਲੀਂ ਤੂੰ ਗ਼ਲਤਾਨ।
ਕੀਤਾ ਸਾਡਾ ਨਹੀਂ ਧਿਆਨ।
ਜਾਹ ਤੈਨੂੰ ਉਹ ਭੁੱਲ ਜਾਵੇਗਾ।
ਕੋਲ ਨਾ ਤੇਰੇ ਚੱਲ ਆਵੇਗਾ।

ਸ਼ਕੁੰਤਲਾ॥73॥