ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭੁੱਲ ਜਾਵੇਗਾ ਤੈਨੂੰ ਪਿਆਰਾ।
ਕਰ ਲੈ ਜੋ ਕਰਨਾ ਹੈ ਚਾਰਾ।
ਜੇ ਉਸ ਦੇ ਦਰ ਤੇ ਜਾਵੇਂਗੀ।
ਠੋਕਰ ਖਾ ਕੇ ਮੁੜ ਆਵੇਂਗੀ।
ਧੁਰ ਦੀ ਬਾਣੀ ਅਸੀਂ ਉਚਾਰੀ।
ਵਣ-ਵਣ ਭਟਕੇਂਗੀ ਦੁੱਖ ਮਾਰੀ।

ਪ੍ਰੇਮਵਿਦਾ ਤੇ ਅਨਸੂਆ ਵੀ।
ਘੁੰਮ ਰਹੀਆਂ ਸਨ ਕਿਤੇ ਨੇੜ ਹੀ।
ਸੁਣਿਆ ਉਨ੍ਹਾਂ ਸਾਰਾ ਹਾਲ।
ਕੰਬ ਉੱਠੀਆਂ ਉਹ ਡਰ ਨਾਲ।
ਪਿਆ ਰਿਖੀ ਵੀ ਉਥੋਂ ਚੱਲ।
ਦੌੜੀ ਪ੍ਰੇਮਵਿਦਾ ਉਸ ਵੱਲ।
ਡਿੱਗ ਪਈ ਚਰਨਾਂ ਦੇ ਉੱਤੇ।
ਉਸ ਨੂੰ ਦੇਖ ਰਿਖੀ ਜੀ ਰੁਕੇ।
ਜਿਊਂਦੀ ਰਹਿ ਤੇ ਜੀਏ ਸੁਹਾਗ।
ਦੱਸ ਤੇਰੀ ਹੈ ਕੀ ਮੁਰਾਦ।
ਪ੍ਰੇਮਵਿਦਾ
ਮਹਾਰਾਜ! ਜੋ ਦਿੱਤਾ ਸਰਾਪ।
ਕਿਰਪਾ ਕਰੋ ਮੋੜ ਲੋ ਆਪ।
ਰਿਖੀ
ਸਰਾਪ ਅਸਾਡਾ ਕਦੇ ਨਾ ਮੁੜਿਆ।
ਸ਼ੀਸ਼ਾ ਟੁੱਟ ਫੇਰ ਨਾ ਜੁੜਿਆ।
ਡਿੱਗੇ ਪੱਤ ਨਾ ਲੱਗਣ ਰੁੱਖ।
ਨਿਕਲੀ ਬਾਤ ਪਵੇ ਨਾ ਮੁੱਖ।
ਸੂਰਜ ਚੜ੍ਹੇ ਪੂਰਬੋਂ ਪੱਛਮ।
ਚੱਲ ਹਿਮਾਲਾ ਜਾਵੇ ਦੱਖਣ।
ਹੁਣ ਤਾਂ ਉਲਝ ਗਈ ਹੈ ਤਾਣੀ।
ਪੱਤਣੋਂ ਲੰਘ ਨਾ ਮੁੜਿਆ ਪਾਣੀ।

ਸ਼ਕੁੰਤਲਾ॥74