ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪ੍ਰੇਮਵਿਦਾ
ਮਹਾਰਾਜ ਕੁਝ ਰਹਿਮ ਕਰੋ ਜੀ।
ਮੰਦਭਾਗਣ ਦੀ ਪੀੜ ਹਰੋ ਜੀ।
ਮਾਂ ਮਛੋਹਰ ਮੇਨਿਕਾ ਜਾਈ।
ਕਣਵ ਰਿਖੀ ਨੇ ਧੀ ਅਪਨਾਈ।
ਪੁਰਵੰਸ਼ੀ ਦੁਸ਼ਿਅੰਤ ਤੇ ਨਾਲ।
ਪਿਆ ਅਚਾਨਕ ਇਸ ਦਾ ਪਿਆਰ।
ਉਸ ਦੇ ਖ਼ਿਆਲੀਂ ਹੈ ਗ਼ਲਤਾਨ।
ਤੁਸਾਂ ਵੱਲ ਨਾ ਕੀਤਾ ਧਿਆਨ।
ਰਹਿਮ ਕਰੋ ਕੁਝ ਰਹਿਮ ਕਰੋ ਜੀ।
ਇਸ ਪਾਪਣ ਦੇ ਪਾਪ ਹਰੋ ਜੀ।
ਰਿਖੀ
ਸਰਾਪ ਅਸਾਡਾ ਸਕੇ ਨਾ ਟੱਲ।
ਪਰ ਜੇ ਹੈ ਅਜੇਹੀ ਗੱਲ।
ਮੁੰਦਰੀ ਦਿੱਤੀ ਦੇਖ ਨਿਸ਼ਾਨੀ।
ਆਵੇ ਉਸ ਨੂੰ ਯਾਦ ਕਹਾਣੀ।
ਇਉਂ ਕਹਿ ਪਏ ਰਿਖੀ ਜੀ ਚੱਲ।
ਮੁੜੀਆਂ ਸਖੀਆਂ ਆਸ਼ਰਮ ਵੱਲ।

ਦੋਨੇ ਸਖੀਆਂ ਕਰਨ ਵਿਚਾਰ।
ਕਿਵੇਂ ਸਖੀ ਨੂੰ ਦੱਸੀਏ ਸਾਰ।
ਕੀਕਣ ਗੱਲ ਸਰਾਪ ਦੀ ਦੱਸੀਏ।
ਦੱਸ ਦੇਈਏ ਜਾਂ ਗੁੱਝੀ ਰੱਖੀਏ।
ਸੋਚ ਵਿਚਾਰ ਕਰਨ ਤੇ ਠਾਣੀ।
ਆਪੇ ਆ ਜੂ ਰਾਮ ਕਹਾਣੀ।
ਮੁੰਦਰੀ ਉਸ ਦੇ ਕੋਲ ਨਿਸ਼ਾਨੀ।
ਸੁਲਝ ਜਾਏਗੀ ਉਲਝੀ ਤਾਣੀ।
ਇਉਂ ਕਹਿ ਗੱਲ ਤੇ ਪਾਈ ਮਿੱਟੀ।
ਦਿਲ ਦੀ ਗੱਲ ਦਿਲਾਂ ਵਿੱਚ ਰੱਖੀ।

ਸ਼ਕੁੰਤਲਾ