ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

7. ਸੱਤ ਮਹੀਨੇ
(ਸੱਤ ਦਿਨ)
ਕਣਵ ਰਿਸ਼ੀ ਨੂੰ ਵਾਪਸ ਆਉਣ ਵਿਚ ਤਕਰੀਬਨ ਅੱਠ ਮਹੀਨੇ ਲੱਗ ਜਾਂਦੇ ਹਨ। ਸਰਾਪ ਵੰਸ ਦੁਸ਼ਿਅੰਤ ਸ਼ਕੁੰਤਲਾ ਦਾ ਖ਼ਿਆਲ ਭੁੱਲ ਜਾਂਦਾ ਹੈ। ਕਣਵ ਰਿਸ਼ੀ ਦੀ ਆਗਿਆ ਬਿਨਾਂ ਸ਼ਕੁੰਤਲਾ ਵੀ ਦੁਸ਼ਿਅੰਤ ਦੇ ਕੋਲ ਨਹੀਂ ਸੀ ਜਾ ਸਕਦੀ। ਇਸ ਦੌਰਾਨ ਦੇ ਸੱਤ ਮਹੀਨੇ ਅਤੇ ਸੱਤ ਦਿਨ ਬ੍ਰਿਹੋਂ ਕੁੱਠੀ ਸ਼ਕੁੰਤਲਾ ਦਾ ਹਾਲ।

ਸੱਤ ਦਿਨ

ਆਦਿਵਾਰ ਪਈ ਸੋਚੇ ਬ੍ਰਿਹਣ।
ਆਦਿ ਇਸ਼ਕ ਦਾ ਹੋਇਆ ਮਾੜਾ,
ਪੈਂਦੀਆਂ ਪ੍ਰੀਤਾਂ ਪੈ ਗਿਆਂ ਪਾੜਾ।
ਕਿਸ ਨੂੰ ਹਾਲ ਸੁਣਾਵਾਂ ਦਿਲ ਦਾ,
ਨੇਹੁੰ ਨਾ ਲੱਗਦੇ ਜ਼ੋਰੀ।
ਇਸ਼ਕ ਲਪੇਟੀ ਝੂਮੇ ਨਾਗਣ,
ਤੂੰ ਤਾਂ ਪਰਬਤ ਲਾ ਲਿਆ ਡੇਰਾ,
ਕਾਮੀ ਹੋਇਆ ਚਾਰ-ਚੁਫੇਰਾ,
ਤੋਤਿਆਂ ਕੰਗੂਆਂ ਖਿਲੀ ਪਾਈ,
ਰੁਣ ਝੁਣ ਲਾਈ ਮੋਹੀਂ।

ਸ਼ਕੁੰਤਲਾ॥76॥