ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਊਰੇ ਮੂਰੇ ਪਾਏ ਕਾਮਣਿ,
ਦਿਲ ਵਿਚ ਆਸ ਲਗਾਏ ਕਾਮਣਿ।
ਲੱਖਾਂ ਪੀਰ ਮਨਾਏ ਕਾਮਣਿ,
ਸੁੱਤੇ ਸਿਵੇ ਜਗਾਏ ਕਾਮਣਿ॥
ਪੂਜ ਚੜ੍ਹਾਏ ਥੋਰੀ।
ਸੋਮਵਾਰ ਸੁਧ ਰਹੀ ਨਾ ਕਾਈ।
ਬੈਠੀ ਇਉਂ ਕੰਧਾਂ ਨੂੰ ਲੀਕੇ,
ਜਿਉਂ ਕੋਈ ਸਬਰੀ, ਰਾਮ ਉਡੀਕੇ।
ਕੀ ਜਾਣੇ ਮਿਲਦਾ ਹੈ ਰਘੁਵਰ,
ਹੋਣ ਜੇ ਭਾਗ ਮਥੋਰੀ।
ਕਿਉਂਕਰ ਜੀਵੇ ਰਾਮ ਲੁਭਾਈ।
ਬੀਤ ਗਈ ਰੁੱਤ ਆਏ ਨਾ ਸਾਜਣ
ਰੈਣ ਵਿਹਾਵੇ ਕਿਵੇਂ ਡੋਹਾਗਣਿ।
ਬੱਦਲਾਂ ਚੰਨ ਕਲਾਵੇ ਘੱਤਿਆ,
ਜੀਵੇਂ ਕਿਵੇਂ ਚਕੋਰੀ।
ਹੱਸੇ ਮੈਨੂੰ ਦੇਖ ਲੁਕਾਈ।
ਇਸ਼ਕ ਸਮੁੰਦ ਰਾਹ ਨਾ ਜਾਣਾ,
ਨਾ ਕੋਈ ਬੇੜੀ ਪੂਰ ਮੁਹਾਣਾ।
ਹੁਣ ਤਾਂ ਹੱਥੋਂ ਛੁੱਟਦੀ ਜਾਂਦੀ,
ਸੀ ਜੋ ਆਸ ਡੰਗੋਰੀ।
ਮੰਗਲਵਾਰ ਮਸਤ ਮਤਵਾਰੀ।
ਕਿਉਂ ਜੀਵਾਂ ਬਿਨ ਸੰਗ ਬ੍ਰਿਹੋਂ ਦੇ।
ਰੁੱਖੀ ਰੁੱਤ ਬਿਨ ਰੰਗ ਬ੍ਰਿਹੋਂ ਦੇ।
ਸੌ ਮਾਵਾਂ ਦੀ ਗੋਦ ਬਰਾਬਰ,
ਬ੍ਰਿਹੋਂ ਦੀ ਇਕ ਲੋਰੀ।
ਕੱਲਰਾਂ ਧੋਤੀ ਧਰਤ ਵਿਚਾਰੀ,
ਹਿੱਕ ਮੇਰੀ ਵਿਚ ਕਿੰਨੇ ਦੁੱਖੜੇ,

 1. ਸਬਰੀ: ਭੀਲਣੀ।

ਸ਼ਕੁੰਤਲਾ॥77॥