ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਲੋਆਂ ਬਿਨਾਂ ਨਾ ਪੱਕੀਆਂ ਸਾਡੇ,
ਇਸ਼ਕ ਬਰੂਟੇ ਪੀਲਾਂ ਨੇ।
ਬ੍ਰਿਹੋਂ ਮੰਜੀ ਪੀੜ ਅਲਾਣੀਂ,
ਦੇਹ ਮੇਰੀ ਨੂੰ ਪੰਛੀ ਲਾਈ।
ਜਿਸਮ ਸਾਡੇ ਦੀ ਸ਼ਾਨ ਗੰਵਾਈ,
ਥਾਂ-ਥਾਂ ਉੱਭਰੇ ਨੀਲਾਂ ਨੇ।
ਮੰਦੇ ਸ਼ਗਨੀ ਪ੍ਰੀਤਾਂ ਲਾਈਆਂ,
ਉਸ ਦਿਨ ਖੁਸ਼ਕ ਨ੍ਹੇਰੀਆਂ ਆਈਆਂ।
ਆਂਗਣ ਸਾਡੇ ਖਿੱਲੀਆਂ ਪਾਈਆਂ,
ਉੱਲੂਆਂ ਚਮਗਿੱਦੜਾ ਚੀਲਾਂ ਨੇ।
ਤੂੰ ਤਾਂ ਪਰਬਤ ਲਾ ਲਏ ਡੇਰੇ,
ਮੈਨੂੰ ਨੋਚ ਲਿਆ ਗਮ ਤੇਰੇ।
ਇਸ਼ਕ ਸਾਡਾ ਨਿੱਠ ਕੀਤਾ ਇਹਨਾਂ,
ਜੇਠਾਂ ਛੜੇ ਜਲੀਲਾਂ ਨੇ।
ਕੋਇਲ ਮੋਰ ਬੈਰਾਗੇ ਤੱਕ ਇਸ,
ਮੇਰੀ ਘੋਰ ਜਵਾਨੀ ਨੂੰ।
ਹਿਜਰ ਮੇਰੇ ਵਿਚ ਸੜ ਮੁੱਕ ਗਈਆਂ,
ਲਹਿ ਲਹਿ ਕਰਦੀਆਂ ਝੀਲਾਂ ਨੇ।
ਤਿਲੀਅਰ ਤੋਤੇ ਆ ਆ ਪੁੱਛਦੇ,
ਜੰਗਲਾਂ ਚੋਂ ਦੁੱਖ ਮੇਰੇ ਨੂੰ।
ਬ੍ਰਿਹੋਂ ਦੀ ਗੱਲ ਛੇੜੀ ਮੇਰੇ,
ਕੋਲੇ ਬੈਠ ਅਬੀਲਾਂ ਨੇ।
ਹਾੜ
ਕੰਜ ਕੁਆਰੀਆਂ ਸੱਭੇ ਅੰਬੀਆਂ,
ਚੜ੍ਹਦੇ ਹਾੜ ਹੀ ਗੱਭਣਾਂ ਹੋਈਆਂ।
ਹਿੱਕਾਂ ਉੱਤੇ ਉੱਭਰ ਆਈਆਂ,
ਸੱਧਰਾਂ ਦੀਆਂ ਗੰਡੋਰੀਆਂ।

1. ਅਬੀਲਾਂ- ਇਕ ਪੰਛੀ ਦਾ ਕਲਪਤ ਨਾਮ।

ਸ਼ਕੁੰਤਲਾ ॥82॥