ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਬ੍ਰਿਹੋਂ ਲਹਿਣੇਦਾਰ ਗਾਖੜਾ
ਲੈ ਕੇ ਆਪਣੇ ਵਹੀਆਂ ਖਾਤੇ।
ਚੜ੍ਹਦੇ ਹਾੜ ਹੀ ਪਾਈਆਂ ਸਾਡੇ,
ਆਂਗਣ ਦੇ ਵਿਚ ਫੇਰੀਆਂ।
ਭੁੱਖੀਆਂ ਭੈਣਾਂ ਵਾਂਗ ਓਸਨੇ,
ਨੋਚ ਲਈ ਰੱਤ ਆਸਾਂ ਦੀ।
ਡੀਕਾਂ ਲਾ ਕੇ ਪੀ ਗਿਆ ਜੋ,
ਬੋਝੇ ਸੀ ਚਾਰ ਦਲੇਰੀਆਂ।
ਅੰਗੜਾਈਆਂ ਲੈ ਮੈਂ ਤਾਂ ਤਨ ਨੂੰ,
ਲੱਖਾਂ ਕੇੜੇ ਚਾੜ੍ਹ ਲਏ।
ਖਿੰਗਰਾਂ ਵਾਂਗਰ ਖੁਸ਼ਕ ਹੋਗੀਆਂ,
ਨਰਮ ਕਲਾਈਆਂ ਮੇਰੀਆਂ।
ਕੋਇਲਾਂ ਘੁੱਗੀਆਂ ਹੰਝੂ ਡੋਲੇ,
ਦੇਖ ਕੇ ਦੁੱਖੜੇ ਮੇਰੇ ਨੂੰ।
ਗੀਤ ਬ੍ਰਿਹੋਂ ਦੇ ਛੇੜੇ ਸਾਡੇ,
ਆਂਗਣ ਬੈਠ ਗਲ੍ਹੇਰੀਆਂ।
ਚੱਕਵੀ ਅਤੇ ਚਕੋਰੀ ਆ ਕੇ,
ਦੱਸੇ ਦੁਖੜੇ ਪ੍ਰੀਤਾਂ ਦੇ
ਐਪਰ ਰਾਸ ਨਾ ਆਈਆਂ ਦਿੱਤੀਆਂ,
ਕੂੰਜਾਂ ਬਹੁਤ ਦਲੇਰੀਆਂ।
ਹਾੜ੍ਹਾ! ਹਾੜ੍ਹ ਲੁੱਟੀ ਦਿਨ ਦੀਵੀਂ,
ਕਿਸੇ ਨਾ ਸੁਣਿਆ ਦੁਖ-ਸੁਖ ਮੇਰਾ।
ਹਾਲ ਦੁਹਾਈਆਂ ਪਾਈਆਂ ਮੈਂ,
ਖੜ ਰਾਹਾਂ ਵਿਚ ਬਥੇਰੀਆਂ।
ਸੌਣ
ਸੌਣ ਮਹੀਨੇ ਕੂ ਕੂ ਕਰਦੇ,
ਸੰਘ ਬੈਠ ਗਏ ਕੋਇਲਾਂ ਦੇ।
ਆਂਗਣ ਸਾਡੇ ਦੀ ਅੰਬੀ ਤੇ,
ਸੂਹੀਆਂ ਅੰਬੀਆਂ ਰਸੀਆਂ ਦੇ ਹੋ।

ਸ਼ਕੁੰਤਲਾ ॥3॥