ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਬ੍ਰਿਹੋਂ ਸਾਣ ਚੜ੍ਹਾਈਆਂ ਰੰਬੀਆਂ,
ਵਾਂਗ ਕਸਾਈਆਂ ਦਿਲ ਤੇ ਲਾਈਆਂ।
ਲਗਦੇ ਸਾਰ ਹੀ ਗਿੱਠ ਗਿੱਠ ਸਾਡੇ,
ਵਿਚ ਕਲੇਜੇ ਧਸੀਆਂ ਵੇ ਹੋ।
ਲੋਕਾਂ ਦੇ ਘਰ ਤੀਆਂ ਗਿੱਧੇ,
ਸਾਡੇ ਸੱਥਰ ਸਧਰਾਂ ਦਾ।
ਲੋਕਾਂ ਦੇ ਘਰ ਝੂਲੇ ਝੂਲਣ,
ਸਾਡੇ ਫਾਹੀਆਂ ਫਸੀਆਂ ਦੇ ਹੋ।
ਛੱਪੜ ਟ੍ਹੋਬੇ, ਲਹਿ ਲਹਿ ਕਰਦੇ,
ਸਾਡੇ ਸੁੱਕੇ ਨੈਣ ਕੁੜੇ।
ਝੱਲ ਝੱਲ ਕਰਦੀਆਂ ਸੂਹੀਆਂ ਗੱਲ੍ਹਾਂ,
ਵਿਚ ਜਬਾਂੜਾਂ ਧਸੀਆਂ ਵੇ ਹੋ।
ਵੱਤੀਆਂ ਬਣ ਕੇ ਲਹਿ ਗਈ ਮਹਿੰਦੀ,
ਰੋ ਰੋ ਖਿਡਿਆ ਕੰਜਲਾ ਨੀ।
ਸੁੰਨੀ ਸੇਜਾ ਦੇਖ ਕੇ ਮੇਰੇ,
ਪੈ ਪੈ ਜਾਵਣ ਗਸੀਆਂ ਵੇ ਹੋ।
ਇਸ਼ਕ ਤੇਰੇ ’ਚੋਂ ਦੱਸ ਕੀ ਖਟਿਆ,
ਹਾਸਾ ਦੇ ਕੋ ਰੋਣਾਂ ਵਟਿਆ।
ਲਾਹੇ ਦੀ ਗੱਲ ਮੁੱਕ ਗੀ ਜਦ ਤੋਂ,
ਪ੍ਰੀਤਾਂ ਮਨ ਵਿਚ ਵਸੀਆ ਵੇ ਹੋ।
ਚੌਥੇ ਸੌਣ ਖੋਰੀ ਦਿਲ ਦਾ,
ਦੇਖੇ ਟੇਢੀ ਨਜ਼ਰੀ ਨੀ।
ਕੁੜਤੀ ਮੇਰੀ ਦੀਆਂ ਪਲੋਈਆਂ,
ਢਾਕਾਂ ਕੋਲੋਂ ਕਸੀਆ ਵੇ ਹੋ।
ਭਾਦੋਂ
ਭਾਦੋਂ ਭਰ ਜੋਬਨ ਭਰ ਆਈ,
ਅੱਖੀਆਂ ਲੱਗੀਆਂ ਜੋਰੀਂ ਨੀ।

ਸ਼ਕੁੰਤਲਾ