ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੋਰ ਵਸੇਂਦੀ ਵੰਨ ਕੁੜੇ,
ਖੇਤਾਂ ਦੇ ਵਿਚ ਨੀਲੀਆਂ ਹੋਈਆਂ,
ਨਰਮ ਕਪਾਹ ਦੀਆਂ ਛਿਟੀਆਂ ਨੀ।
ਨੀਲਾ ਹੋਇਆ ਤਨ ਮਨ ਮੇਰਾ,
ਨੀਲੇ ਹੋ ਗਏ ਨੈਣ ਕੁੜੇ,
ਨੀਲੀਆਂ ਨਰਮ ਕਲਾਈਆਂ ਹੋਈਆਂ,
ਸਨ ਜੋ ਗੋਰੀਆਂ ਚਿੱਟੀਆਂ ਨੀ।
ਨਾਗਾਂ ਵਾਂਗ ਫੁੰਕਾਰੇ ਮਾਰਨ,
ਗ਼ਮ ਦੀਆਂ ਭਰੀਆਂ ਯਾਦਾਂ ਨੀ,
ਕੌੜੀਆਂ ਵੇਲਾਂ ਵਾਂਗ ਅਸਾਡੇ,
ਆਂਗਣ ਵਿਚ ਲਿਟੀਆਂ ਨੀ।
ਹਾੜੇ ਅਤੇ ਹੁਨਾਲੇ ਮਾਰੀ,
ਬ੍ਰਿਹੋਂ ਦੇ ਦੁੱਖਾਂ ਦੀ ਸਾੜੀ।
ਏਸ ਜਵਾਨੀ ਉੱਤੇ ਵੈਰੀ,
ਜੱਗ ਦੀਆਂ ਨੀਤਾਂ ਫਿਟੀਆਂ ਨੀ।
ਸੁਭਾ ਸ਼ਾਮ ਮੈਂ ਹੰਝੂ ਡੋਲ੍ਹਾਂ,
ਦਿਨੇ ਉਡਾਵਾਂ ਕਾਗ ਕੁੜੇ,
ਸਾਰੀ ਰਾਤ ਲੰਘਾਵਾਂ ਮੈਂ ਤਾਂ,
ਦੇਖ-ਦੇਖ ਕੇ ਗਿੱਟੀਆਂ ਨੀ।
ਛੇਵੇਂ ਅੱਸੂ ਅੱਖ ਤਿੱਣ ਹੋਈ,
ਮੈਂ ਤਾਂ ਭੈੜੇ ਲੋਕਾਂ ਦੇ,
ਹਿੱਕ ਦੇ ਜੋਸ਼ ਜਵਾਨੀ, ਸਿਉਣਾਂ,
ਅੰਗੀ ਦੀਆਂ ਕਸ ਸਿੱਟੀਆਂ ਨੀ।
ਕੱਤਕ
ਕੱਤਕ ਕਿਸ ਨੂੰ ਆਖ ਸੁਣਾਵਾਂ,
ਕੀ ਬੀਤੀ ਮੈਂ ਨਾਲ ਕੁੜੇ,
ਪ੍ਰੀਤਾਂ ਪਾ ਕੇ ਤੁਰ ਗਿਆ ਮਾਹੀ,
ਲਾ ਕੇ ਝੂਠੇ ਲਾਰੇ ਨੀ।