ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

8. ਕਣਵ ਦਾ ਆਉਣਾ

ਕਣਵ ਰਿਸ਼ੀ ਜਾਂ ਆਇਆ ਚੱਲ।
ਦੱਸੀ ਤੱਪੀਆਂ ਸਾਰੀ ਗੱਲ।
ਇਕ ਦਿਨ ਆਸ਼ਰਮ ਵਿਚ ਕੁਲਵੰਤ।
ਚੱਲ ਆਇਆ ਰਾਜਾ ਦੁਸ਼ਿਅੰਤ।
ਤੱਕੀ ਓਸ ਸ਼ਕੁੰਤਲਾ ਨਾਰ।
ਪਹਿਲੀ ਤੱਕਣੀ ਹੋਇਆ ਪਿਆਰ।
ਦੁਸ਼ਿਅੰਤ ਅਤੇ ਸ਼ਕੁੰਤਲਾ ਦਾ।
ਹੋ ਚੁੱਕਾ ਹੈ ਗੰਧਰਵ-ਵਿਆਹ।
ਸੁੰਗੜ ਸਰੂਪ ਸਸ਼ੀਲ ਸਿਆਣੀ।
ਬਣ ਗਈ ਹੈ ਰਾਜੇ ਦੀ ਰਾਣੀ।
ਖ਼ੁਸ਼ ਹੋਇਆ ਸੁਣ ਕਣਵ ਕਹਾਣੀ।
ਬਣ-ਕੰਨਿਆਂ ਕਿੰਝ ਬਣ ਗਈ ਰਾਣੀ।

ਇਸ ਕਿਸਮਤ ਦੇ ਖੇਲ੍ਹ ਨਿਆਰੇ।
ਇਸ ਕਿਸਮਤ ਦੇ ਵਾਰੇ ਨਿਆਰੇ।
ਕਿਸਮਤ ਅਰਸ਼ੋਂ ਫ਼ਰਸ਼ ਗਿਰਾਏ।
ਕਿਸਮਤ ਫ਼ਰਸ਼ੋਂ ਅਰਸ਼ ਚੜ੍ਹਾਏ।
ਰਾਜੋਂ ਭੀਖ ਮੰਗਾਏ ਕਿਸਮਤ।
ਭੀਖੋਂ ਤਖ਼ਤ ਬਿਠਾਏ ਕਿਸਮਤ।
ਜਲ ਤੋਂ ਥਲ ਤੇ ਥਲ ਖੂਹ ਹੋਵੇ।

ਸ਼ਕੁੰਤਲਾ ॥86॥