ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹਰ-ਹਰ ਕਰਦੇ ਜਾਣ ਵਿਚਾਰੇ।
ਅਣਹੋਣੀ ਕੋਈ ਹੋਣ ਤੋਂ ਡਰਦੇ।
ਜਾਣ ਵਹਿਗੁਰੂ-ਵਹਿਗੁਰੂ ਕਰਦੇ।

ਰਾਹ ਵਿਚ ਖੱਡਾਂ ਮੂੰਹ ਡੈਣਾਂ ਦੇ।
ਰਾਹ ਵਿਚ ਵਿਕਲ ਬੋਲ ਵੈਣਾਂ ਦੇ।
ਰਾਹ ਵਿਚ ਸਰਦੀ ਰਾਹ ਵਿਚ ਗਰਮੀ।
ਰਾਹ ਵਿਚ ਸਖਤੀ ਰਾਹ ਵਿਚ ਨਰਮੀ।
ਰਾਹ ਵਿਚ ਖਾਰਾਂ ਰਾਹ ਵਿਚ ਕੰਡੇ।
ਰਾਹ ਵਿਚ ਰਾਹਜ਼ਨ ਮੁਸ਼ਟੰਡੇ।
ਰਾਹ ਵਿਚ ਡਾਕੂ ਰਾਹ ਵਿਚ ਚੋਰ।
ਰਾਹ ਵਿਚ ਫਿਰਦੇ ਆਦਮਖੋਰ।
ਰਾਹ ਵਿਚ ਰੂਹਾਂ ਫਿਰਨ ਬੇਗਤੀਆਂ।
ਰਾਹ ਵਿਚ ਡੈਣਾਂ ਫਿਰਨ ਬੇਪੱਤੀਆਂ।
ਮਾਣਸ ਦੇਹ ਮਾਣਸ ਦੇਹ ਕਰਦੇ।
ਰਾਹ ਵਿਚ ਫਿਰਦੇ ਪ੍ਰੇਤ ਵਿਚਰਦੇ।
ਇਕ ਹੱਥ ਮਟਕਾ ਭਰੀ ਸ਼ਰਾਬ।
ਇਕ ਹੱਥ ਮਾਣਸ ਦੇਹ ਦਾ ਕਬਾਬ।
ਡੈਣਾਂ ਦੀ ਗੋਦੀ ਵਿੱਚ ਚੁੱਕੇ।
ਖਾਂਦੇ ਜਾਣ ਦਿਉਆਂ ਦੇ ਬੱਚੇ।
ਇਉਂ ਦੁੱਖਾਂ ਦਰਦਾਂ ਦੇ ਮਾਰੇ।
ਹਰ-ਹਰ ਕਰਦੇ ਜਾਣ ਵਿਚਾਰੇ।
ਡੂੰਘੇ ਬਿਖੜੇ ਪੈਂਡੇ ਮਾਰ।
ਚੱਲ ਸ਼ਹਿਰ ਦੇ ਆਏ ਦੁਆਰ।

ਕੌਣ ਹੋਏ ਇਹ ਲੋਕ ਅਜਨਬੀ।
ਕੌਣ ਹੋਏ ਇਹ ਰਿਖੀ ਤੇਜਸਵੀ।
ਕੀ ਇਹ ਸੱਚੀ ਲੋਕ ਸਤਜੁਗੀ?
ਜਾਂ ਇਹ ਸਾਧੁ ਭੇਖ ਕਲਯੁਗੀ।
ਚੱਲ ਆਏ ਕੋਈ ਸਾਧ ਪਖੰਡੀ।

ਸ਼ਕੁੰਤਲਾ ॥31॥