ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੂਪ ਵਿਚ ਲਿਖਣ ਦਾ ਹੱਥਲੀ ਪੁਸਤਕ ਪਹਿਲਾ ਯਤਨ ਹੈ। ਇੱਥੇ ਇਹ ਵਿਸ਼ੇਸ਼ ਕਰ ਕੇ ਦੱਸਣਾ ਜਰੂਰੀ ਹੈ ਕਿ ਇਸ ਰਚਨਾ ਨੂੰ, ਕਾਲੀਦਾਸ ਦੀ ਸ਼ਕੁੰਤਲਾ ਦਾ ਅਨੁਵਾਦ, ਛਾਇਆ ਅਨੁਵਾਦ ਜਾਂ ਕਾਵਿ-ਨਾਟ ਰੂਪ ਦੇ ਸੰਦਰਭ ਵਿਚ ਨਹੀਂ ਦੇਖਿਆ ਜਾਣਾ ਚਾਹੀਦਾ।

ਕਹਾਣੀ ਭਾਵੇਂ ਥੋੜ੍ਹੇ ਅੰਤਰ ਨਾਲ ਕਾਲੀਦਾਸ ਵਾਲੀ ਹੀ ਰੱਖੀ ਗਈ ਹੈ, ਫਿਰ ਵੀ ਇਸ ਵਿਚ ਅਨੇਕਾਂ ਭਿੰਨਤਾਵਾਂ ਹੋਂਦ ਵਿਚ ਆ ਗਈਆਂ ਹਨ। ਇਨ੍ਹਾਂ ਭਿੰਨਤਾਵਾਂ ਦਾ ਸਿੱਧਾ ਜਿਹਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਾਲੀਦਾਸ ਵਿਚ ਪੰਜ ਸਰਗਾਂ ਵਿਚ ਵਿਚਰਣ ਵਾਲੀ ਇਹ ਕਹਾਣੀ ਇਥੇ ਤੇਰ੍ਹਾਂ ਸਰਗਾਂ ਵਿਚ ਵਿਸਤ੍ਰਿਤ ਹੋ ਗਈ ਹੈ। ‘ਕਾਲੀਦਾਸ’ ਵਿਚ ਆਏ ਇਕ ਜੰਗ ਦੇ ਵਰਨਣ ਦੀ ਮੈਂ ਇੱਥੇ ਲੋੜ ਮਹਿਸੂਸ ਨਹੀਂ ਕੀਤੀ। ਇਸ ਤਰ੍ਹਾਂ ‘ਕਾਲੀਦਾਸ' ਦੇ ਚਾਰ ਸਰਗਾਂ ਦਾ ਵਰਨਣ ਇਥੇ ਤਕਰੀਬਨ ਤਿੰਨ ਗੁਣਾਂ ਹੋ ਨਿੱਬੜਿਆ ਹੈ।

ਸ਼ਕੁੰਤਲਾ ਦੀ ਕਹਾਣੀ ਮੈਨੂੰ ਬਚਪਨ ਤੋਂ ਹੀ ਚੰਗੀ ਲੱਗਦੀ ਹੈ, ਪ੍ਰੰਤੂ ਇਥੇ ਮੇਰਾ ਮਨੋਰਥ ਕਹਾਣੀ ਵਰਨਣ ਤੋਂ ਨਹੀਂ ਹੈ। ਮੈਂ ਉਨ੍ਹਾਂ ਲਮ੍ਹਿਆਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਵਿਚ ਕੁਝ ਅਨੁਭਵ ਹੋਇਆ ਹੋਵੇ, ਕੁਝ ਮਹਿਸੂਸ ਕੀਤਾ ਗਿਆ ਹੋਵੇ (ਅਤੇ ਇਹੋ ਹੀ ਮੈਂ ਸਮਝਦਾ ਹਾਂ ਕਿ ਹਰ ਕਲਾਕਾਰ ਜਾਂ ਸਾਹਿਤਕਾਰ ਦਾ ਮਨੋਰਥ ਹੋਣਾ ਚਾਹੀਦਾ ਹੈ। ਇਸੇ ਕਰਕੇ ਜਿੱਥੇ ਕਹਾਣੀ-ਵਰਨਣ ਦੀ ਲੋੜ ਪਈ ਹੈ, ਉੱਥੇ ਮੈਂ "ਚੋਪਈਂ" ਦੀ ਚਾਲ ਲੰਘ ਗਿਆ ਹਾਂ ਅਤੇ ਜਿੱਥੇ ਕਿਸੇ ਅਨੁਭਵ ਦੀ ਗੱਲ ਆਈ ਹੈ, ਬਹਿਰ ਨੂੰ ਜ਼ਰਾ ਲਮ੍ਹਿਆ ਦਿੱਤਾ ਗਿਆ ਹੈ। ਘਟਨਾਵਾਂ ਨੂੰ ਆਮ ਜੀਵਨ ਨਾਲ ਮੇਲ ਖਾਂਦੀਆਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਮਾਜਵਾਦ ਦੇ ਵਿਚਾਰ ਨੂੰ ਸਮੇਂ-ਸਮੇਂ ਉਭਾਰਿਆ ਗਿਆ ਹੈ। ਕਾਲੀਦਾਸ ਤੋਂ ਇੱਕਾ-ਦੂਕਾ ਵਿਚਾਰ ਜਾਂ ਕੁਝ ਸ਼ਬਦਾਵਲੀ (ਜਿਸ ਦੀ ਵਰਤੋਂ ਜਰੂਰੀ ਸੀ) ਹੀ ਉਧਾਰ ਲਈ ਗਈ ਹੈ। ਆਦਿਕਾ, ਸੱਤਵਾਰ, ਬਾਰਾਂ-ਮਾਂਹ, ਪਲੇਠਾ-ਅਸਰ, ਤਲਾਸ਼, ਵਿਰਲਾਪ ਆਦਿ ਅਧਿਆਏ ਨਿਰੋਲ ਮੇਰੀ ਆਪਣੀ ਕਲਪਣਾ ਤੇ ਹੀ ਅਧਾਰਤ ਹਨ।

ਇਸ ਰਚਨਾ ਦੇ ਸੰਬੰਧ ਵਿਚ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਰਚਨਾ ਕਿਸੇ ਯੋਜਨਾਬੋਧ ਢੰਗ ਨਾਲ ਨਹੀਂ ਲਿਖੀ ਗਈ ਜੋ ਕੁਝ ਲਿਖਿਆ ਹੈ, ਸਹਿਜ ਸੁਭਾਅ ਹੀ ਲਿਖਿਆ ਗਿਆ ਅਤੇ ਪਤਾ ਨਹੀਂ ਕਦੋਂ। ਮੋਟੇ ਜਿਹੇ ਅੰਦਾਜ਼ੇ ਨਾਲ ਇਸ ਦਾ ਰਚਨਕਾਲ ਦਸ-ਬਾਰਾਂ ਸਾਲ ਤਕ ਲੰਬਾ ਹੈ। ਇਸ ਦਾ ਕੋਈ ਭਾਗ ਕਦੇ ਤੇ ਕੋਈ ਭਾਗ ਕਦੇ ਲਿਖਿਆ ਗਿਆ ਅਤੇ ਮੇਰੇ ਕਾਗਜ਼ਾਂ 'ਚ ਰੁਲਦਾ, ਕਈ ਕਈ ਵਾਰ ਗੁਆਚਿਆਂ ਥਿਆਇਆ ਜਾਂ ਫਿਰ ਥਿਆਇਆ ਹੀ ਨਹੀਂ। ਕਿਉਂਕਿ ਮੈਂ ਹਾਲ ਤਕ ਕਿਸੇ ਪ੍ਰੋਫੈਸ਼ਨਲ ਲੇਖਕ ਵਾਂਗ ਆਪਣੇ ਆਪ ਨੂੰ ਪੁਸਤਕ ਨਾਲ ਨਹੀਂ ਸੀ ਜੋੜ ਸਕਿਆ ਅਤੇ ਉਕਤ ‘ਥਿਆਈਆ

ਸ਼ਕੁੰਤਲਾ