ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇਹ ਬਰਬੰਡੀ ਬੜੇ ਘਮੰਡੀ।
ਆਪ ਹੱਸਣ ਤੇ ਜੱਗ ਹਸਾਵਣ।
ਪਿੱਛੇ ਲੋਕ ਲੱਗੇ ਇਉਂ ਜਾਵਣ।
ਪੁੱਛਦੇ ਦੱਸ ਦੇ ਆਖ਼ਰਕਾਰ।
ਪੁੱਜੇ ਰਾਜੇ ਦੇ ਦਰਬਾਰ।

ਰਾਜੇ ਪੁੱਛਿਆ ਹਾਲ ਹਵਾਲ।
ਆਇਆ ਕਿਵੇਂ ਅਸਾਂ ਦਾ ਖ਼ਿਆਲ?
ਕੀ ਤਪੀਆਂ ਨੂੰ ਦੈਤ ਸਤਾਉਂਦੇ?
ਕੀ ਨੇ ਬਿਘਨ ਜੱਗ ਵਿਚ ਪਾਉਂਦੇ?
ਕੀ ਨਾ ਲੱਗਣ ਦੇਣ ਸਮਾਧਿ?
ਦੱਸੋ ਕਰਦੇ ਕੀ ਅਪਰਾਧ?
ਕੀ ਉਹ ਬਿਘਨ ਪਉਣ ਵਿਚ ਤਾੜੀ?
ਕੀ ਘਟਨਾ ਕਰਦੇ ਕੋਈ ਮਾੜੀ?
ਕੀ ਤੁਹਾਨੂੰ ਤੰਗ ਕਰਦੇ ਬਨਚਰ?
ਹਾਥੀ ਰਿੱਛ ਸ਼ੇਰ ਕੋਈ ਕੇਹਰ?
ਕਿਵੇਂ ਤਪਸਣਾਂ ਚੱਲ ਕੇ ਆਈਆਂ।
ਕਿਸ ਬਿਪਤਾ ਨੇ ਹੈਣ ਸਤਾਈਆਂ।
ਦੱਸੋ ਆਪਣਾ ਸਾਰਾ ਹਾਲ।
ਭੇਜਾਂ ਕੁਮਕ, ਕਿ ਚੱਲਾਂ ਨਾਲ।
ਕਣਵ ਰਿਸ਼ੀ ਦਾ ਕੀ ਹੈ ਹਾਲ।
ਕੀ ਉਹ ਠੀਕ ਹੈਨ ਖ਼ੁਸ਼ਹਾਲ।

ਆਗੋਂ ਉਲਟ ਰਾਜੇ ਦੀ ਬਾਣੀ।
ਸੁਣ ਤਪੀਆਂ ਨੂੰ ਹੋਈ ਹੈਰਾਨੀ।
ਸੋਚਿਆ ਸੀ ਹੋਵੇਗਾ ਆਦਰ।
ਉਲਟਾ ਲੱਗੈ ਹੋਣ ਨਿਰਾਦਰ।
ਸੰਭਲ ਬੋਲਿਆ ਸਾਰਦੂਤ ਫਿਰ।
ਮਹਾਰਾਜ! ਆਏ ਤੁਹਾਡੇ ਦਰ।
ਭੇਜਿਆ ਕਣਵ ਰਿਸ਼ੀ ਨੇ ਸਾਨੂੰ।

ਸ਼ਕੁੰਤਲਾ ॥32॥