ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦਿੱਤਾ ਖ਼ਾਸ ਸੰਦੇਸ਼ ਤੁਸਾਂ ਨੂੰ।
ਇਹ ਰੁੱਕਾ ਇਕ ਖ਼ੁਦ ਲਿਖ ਦਿੱਤਾ।
ਜਿਸ ਵਿਚ ਸਾਰੀ ਲਿਖੀ ਵਾਰਤਾ।

(ਸਾਰਦੂਤ ਖ਼ਤ ਫੜਾਉਂਦਾ ਹੈ। ਰਾਜਾ ਇਕ ਨਫਰ ਨੂੰ ਪੜ੍ਹਨ ਲਈ ਆਗਿਆ ਦਿੰਦਾ ਹੈ।)


ਖ਼ਤ
ਜਦੋਂ ਤੁਸੀਂ ਆਏ ਸੀ ਆਸ਼ਰਮ।
ਅਸੀਂ ਗਏ ਸਾਂ ਬਾਹਰ ਘੁੰਮਣ।
ਤੁਸੀਂ ਗੰਧਰਵ-ਰੀਤੀ ਨਾਲ।
ਕੀਤਾ ਵਿਆਹ ਸ਼ਕੁੰਤਲਾ ਨਾਲ।
ਮੈਂ ਹਾਂ ਇਸ ਤੇ ਅਤਿ ਪ੍ਰਸੰਨ।
ਭਾਗ ਮੇਰੀ ਬੇਟੀ ਦੇ ਧੰਨ।
ਘਰ ਨਾ ਸੋਹੇ ਧੀ ਵਿਆਹੀ।
ਓਸ ਸੰਗ ਸੋਹੇ ਜਿਸ ਲੜ ਲਾਈ।
ਕੰਤ ਨਾਲ ਸੋਹੇ ਅਰਧੰਗੀ।
ਪਿਰ ਬਿਨ ਰਹਿਣਾ ਗੱਲ ਨਾ ਚੰਗੀ।
ਤਪੀਆਂ ਦੇ ਸੰਗ ਖ਼ਾਸ ਉਚੇਚੀ।
ਭੇਜ ਰਿਹਾ ਹਾਂ ਆਪਣੀ ਬੇਟੀ।
ਸੁਖੀ ਵੱਸੋ ਤੇ ਖੁਸ਼ੀਆਂ ਮਾਣੋਂ।
ਦਿੱਤੀ ਇਹ ਅਸੀਸ ਸੁੱਭ ਜਾਣੋ।

(ਰਾਜਾ ਖ਼ਤ ਸੁਣ ਕੇ ਹੈਰਾਨ ਰਹਿ ਜਾਂਦਾ ਹੈ। ਕਿਉਂਕਿ ਸਰਾਪ ਵੰਸ।
ਰਾਜਾ ਸਭ ਕੁੱਝ ਭੁੱਲ ਚੁੱਕਾ ਹੁੰਦਾ ਹੈ)


ਰਾਜਾ
ਤਪੀਓ ਕਿਸ ਦੀ ਗੱਲ ਹੋ ਕਰਦੇ।
ਕੌਣ ਕੁੜੀ ਹੈ ਇਹ ਵਿਚ ਪਰਦੇ?
ਕਣਵ ਰਿਸ਼ੀ ਦੇ ਆਸ਼ਰਮ ਵੱਲ।
ਮੈਂ ਨਾ ਕਿਧਰੇ ਧਾਇਆਂ ਚੱਲ।
ਨਾ ਮਾਂ ਕਿਧਰੇ ਕੀਤਾ ਵਿਆਹ।
ਇਹ ਕੀ ਆਈ ਚੱਲ ਬਲਾ।

ਸ਼ਕੁੰਤਲਾ ॥93॥