ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰਾਜਾ ਮੰਨਦਾ ਨਜ਼ਰ ਨਾ ਆਵੇ।
ਤਪੀਆਂ ਪਾਈ ਫੇਰ ਦੁਹਾਈ।
ਪਰ ਰਾਜੇ ਨੂੰ ਰਾਸ ਨਾ ਆਈ।

ਫੇਰ ਸ਼ਕੁੰਤਲਾ ਕਰ ਕਰੜਾ ਮਨ।
ਲੱਗੀ ਬੋਲ ਸੁਰੀਲੇ ਬੋਲਣ।
ਐ ਪੁਰਵੰਸ਼ੀ ਮੇਰੇ ਪ੍ਰਾਣ।
ਯਾਦ ਕਰੋ, ਕੁਝ ਕਰੋ ਧਿਆਨ।
ਮਿਰਗ ਬੱਚੇ ਦਾ ਪਿੱਛਾ ਕਰਦੇ।
ਆਏ ਤੁਸੀਂ ਵਿਚ ਆਸ਼ਰਮ ਦੇ।
ਸਖੀਆਂ ਦੀ ਸੰਗ ਨਾਲ ਮੈਂ ਢਾਣੀ।
ਸੀ ਵੇਲਾਂ ਨੂੰ ਪਾਉਂਦੀ ਪਾਣੀ।
ਲੱਗੀ ਤੁਹਾਨੂੰ ਜ਼ੋਰ ਪਿਆਸ।
ਚੱਲ ਆਏ ਤੁਸੀਂ ਮੇਰੇ ਪਾਸ।
ਕਮਲ ਪੱਤੇ ਦੀ ਨਾਲ ਸਹਾਇਤਾ।
ਸੀ ਗਾਗਰ ’ਚੋਂ ਪਾਣੀ ਪੀਤਾ।
ਜਦੋਂ ਤੁਸੀਂ ਸੀ ਪੀਂਦੇ ਪਾਣੀ।
ਲੰਘ ਆਇਆ ਮੇਰੀ ਬਾਂਹ ਥਾਂਣੀਂ।
ਛੋਟਾ ਇਕ ਮਿਰਗ ਦਾ ਬੱਚਾ।
ਜਿਸ ਨੂੰ ਮੈਂ ਪਾਲਿਆ ਸੀ ਨਿੱਕਾ।
ਆਇਆ ਚੱਲ ਤੁਹਾਡੇ ਕੋਲ।
ਲੱਗਾਂ ਤੁਸਾਂ ਨਾ ਕਰਨ ਕਲੋਲ।
ਤੁਸੀਂ ਪਿਆਉਣਾ ਚਾਹਿਆ ਪਾਣੀ।
ਪੀਤਾ ਨਾ ਪਰ ਓਸ ਹਰਾਮੀ।
ਜਦੋਂ ਪਿਆਇਆ ਮੈਂ ਫੜ ਲੋਟਾ।
ਗਟ ਗਟ ਕਰਕੇ ਪੀ ਗਿਆ ਖੋਟਾ।
ਹੱਸੇ ਤੁਸੀਂ ਬੜੇ ਖੁਸ਼ ਹੋਏ।

ਸ਼ਕੁੰਤਲਾ ॥95॥