ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ

ਮੈਂ ਉਪਵਾਨ ਵਿਚ ਪੈਰ ਨਾ ਪਾਇਆ।
ਚੱਲ ਸ਼ਿਕਾਰ ਨਾ ਓਧਰ ਧਾਇਆ।
ਭੌਰੇ ਕੋਲੋਂ ਕਦੋਂ ਛੁਡਾਇਆ।
ਕਦ ਮੈਂ ਇਸ ਸੰਗ ਨੇਹੁ ਰਚਾਇਆ।
ਕਦ ਕੋਈ ਮਿਰਗ ਮਰੀਚ ਦਾ ਬੱਚਾ।
ਮੇਰੇ ਕੋਲੋਂ ਡਰ ਕੇ ਨੱਸਾ।
ਮੈਥੋਂ ਕਦੋਂ ਨਾ ਪੀਤਾ ਪਾਣੀ।
ਫੇਰ ਪਿਆਇਆ ਆਪੇ ਰਾਣੀ।
ਇਹ ਤਾਂ ਹੈ ਕੋਈ ਉਲਟ ਕਹਾਣੀ।
ਇਹ ਤਾਂ ਉਲਝੀ ਲੱਗਦੀ ਤਾਣੀ।

ਕੌਣ ਪ੍ਰੇਮਵਿਦਾ ਤੇ ਅਨਸੂਆ।
ਕਿਹੜੀ ਹੋਈ ਇਹ ਸ਼ਕੁੰਤਲਾ।
ਮੇਰੀ ਸਮਝ ਕੋਈ ਨਾ ਆਵੇ।
ਅੰਦਰੋਂ ਦਿਲ ਮੇਰਾ ਡਰ ਖਾਵੇ।
ਹੋਵੇ ਨਾ ਸੱਚੀ ਦੁਖਿਆਰੀ।
ਭੁਲਿਆ ਹੋਵਾਂ ਮੈਂ ਵਿਭਚਾਰੀ।
ਹੁੰਦੀ ਨਾ ਉਹ ਗਰਭਵਤੀ ਜੇ।
ਫੇਰ ਸ਼ਾਇਦ ਅਪਨਾ ਲੈਂਦਾ ਮੈਂ।
ਦਿਨੇ ਰਾਤ ਸੋਚਾਂ ਵਿਚ ਰਹਿੰਦਾ।
ਉਸਦਾ ਖਿਆਲ ਨਾ ਮਨ ਤੋਂ ਲਹਿੰਦਾ।

ਸ਼ਕੁੰਤਲਾ ॥99॥