ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



9. ਵਿਰਲਾਪ
(ਸ਼ਕੁੰਤਲਾ ਨਾਲ ਆਏ, ਤਪੀ ਸਾਰਦੂਤ ਤੇ ਸਾਰੰਗਧਰ ਅਤੇ ਗੋਤਮੀ ਵੀ ਹੁਣ। ਉਸਨੂੰ ਸ਼ੱਕੀ ਨਿਗਾਹ ਦੇਖਦੇ ਹਨ। ਅੰਤ ਉਨ੍ਹਾਂ ਉਸਨੂੰ ਦੁਰਾਚਾਰਣ ਆਖ ਕੇ ਫਿਟਕਾਰਿਆ ਅਤੇ ਆਪਣੇ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ।) (ਇੱਕਲੀ ਸ਼ਕੁੰਤਲਾ ਵਣਾਂ ਵੱਲ ਨੂੰ ਚੱਲ ਪੈਂਦੀ ਹੈ।)
(ਵਿਰਲਾਪ ਕਰਦੀ ਸ਼ਕੁੰਤਲਾ ਵਣਾਂ ਵੱਲ ਜਾ ਰਹੀ ਹੈ।)
ਸੁਣਿਓਂ ਨੀ ਕੋਈ ਦਿਲ ਮੇਰੇ ਦੇ ਹਾਵੇ,
ਬੈਠੋ ਨੀ ਕੋਈ ਹੋ ਕੇ ਮੇਰੇ ਸਾਂਹਵੇ।

ਕਿਹੜਾ ਨੀ ਮਜ਼ਲੂਮ ਨੂੰ ਦਏ ਦਿਲਾਸਾ,
ਹੈ ਕੋਈ ਜਿਹੜਾ ਸਾਨੂੰ ਧੀਰ ਬੰਨ੍ਹਾਵੇ।

ਲੈ ਬੁੱਕਲ ਵਿੱਚ ਪੂੰਝੇ ਸਾਡੇ ਅੱਥਰੂ,
ਦਿਲ ਦੇ ਜ਼ਖ਼ਮਾਂ ਕੇ ਕੋਈ ਮੱਰ੍ਹਮ ਲਾਵੇ।

ਮਾਪੇ ਨੀ ਕੋਈ ਦਿਲ ਵਿਚਲੀਆਂ ਗਹਿਰਾਈਆਂ,
ਭਾਰ ਗਮਾਂ ਦਾ ਕੋਈ ਨੀ ਤੋਲ ਦਿਖਾਵੇ।

ਹੈ ਕੋਈ ਜਿਹੜਾ ਇਸ਼ਕ ਨੂੰ ਲਾਏ ਤਰਾਜੂ,
ਕੌਣ ਹੁਸਨ ਨੂੰ ਫੀਤਾ ਫੜ ਮਿਣ ਪਾਵੇ।

ਤੋਰੇ ਨੀ ਕੋਈ ਗੱਲ ਇਸ਼ਕ ਦੀ ਤੋਰੇ,

ਸ਼ਕੁੰਤਲਾ