ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੈ ਕੋਈ ਜਿਹੜਾ ਯਾਰ ਦੀ ਗੱਲ ਸੁਨਾਵੇ।
ਹੈ ਕੋਈ ਜਿਹੜਾ ਜਾਣ ਵਾਲੇ ਨੂੰ ਰੋਕੇ,
ਹੈ ਕੋਈ ਜਿਹੜਾ ਗਿਆਂ ਨੂੰ ਮੋੜ ਲਿਆਵੇ।
ਦੁੱਖਾਂ ਵਾਲਿਆਂ ਨੂੰ ਗੱਲਾਂ ਸੁੱਖ ਦੀਆਂ,
ਐਂਵੇਂ ਕਿਸੇ ਜੋੜ ਜਹਾਨ ਸੁਨਾਵੇ। ......... (ਵਾਰਿਸ)

ਇਸ਼ਕ ਨਾਗ ਨੇ ਡੱਸ ਲਿਆ ਹੈ ਮੈਨੂੰ,
ਚੜ੍ਹਦੀ ਜਾਂਦੀ ਜ਼ਹਿਰ ਨੂੰ ਮਣਕਾ ਲਾਵੇ।

ਲੱਭੋ ਨੀ ਤੁਸੀਂ ਕੋਈ ਮਾਂਦਰੀ ਲੱਭੋ,
ਮਾਨੁਖਤਾ ਵਿਚ ਪ੍ਰੇਮ ਦੀ ਜੋਤ ਜਗਾਵੇ।

ਵਿਚ ਸਲੱਮਾ ਪਿਆਰ ਸ਼ੀਰਨੀ ਵੰਡੇ,
ਦੀਨ ਦੁਖੀ ਨੂੰ ਪਕੜ ਕਲੇਜੇ ਲਾਵੇ।

ਜਾਏਂ ਨੀ ਕੋਈ ਔਤ ਗਿਆਂ ਦੇ ਦੁਖੜੇ,
ਲਾਲ ਕੋਈ ਝੋਲੀ ਥੁੜਿਆਂ ਦੀ ਪਾਵੇ।

ਜਿਸ ਘਰ ਭੁਖੇ ਰੁਲਦੇ ਹੋਣ ਨਿਆਣੇ,
ਰਿਜ਼ਕ ਮੋਟੀਆਂ ਉਨ੍ਹਾਂ ਦੀਆਂ ਭਰ ਆਵੇ।

ਇਸ਼ਕ ਦੇ ਖਾਰੇ ਸਾਗਰ ਦੇ ਵਿਚ ਕੋਈ,
ਮਿਸ਼ਰੀ ਮਿੱਠੀ ਰਾਵੀ ਵਫਾ ਮਿਲਾਵੇ।

ਲੱਗੀਆਂ ਦੇ ਦੁੱਖ ਨੂੰ ਹੀ ਕੋਈ ਸਮਝੇ,
ਟੁੱਟੀਆਂ ਦੇ ਦੁੱਖ ਰੱਬ ਨਾ ਝੋਲੀ ਪਾਵੇ।

ਦੂਰ ਕਰੇ ਜੋ ਸਮਿਆਂ ਵਿਚਲੇ ਪਾੜੇ,
ਭੂਤ ਭਵਿੱਖਤ ਨੂੰ 'ਹੁਣ' ਵਿਚ ਮਿਲਾਵੇ।

1. ਸਲੱਮਾ- ਅਤਿ ਗ਼ਰੀਬ ਝੁਗੀਅ-ਝੌਪੜੀਆਂ ਵਾਲਿਆਂ ਦੀਆਂ ਬਸਤੀਆਂ।

ਸ਼ਕੁੰਤਲਾ ॥101॥