ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/111

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੇ ਵਰਗੇ ਨੂੰ ਕਲੂੰਜੜੇ
ਸਾਡੀ ਗਲ਼ੀਏਂ ਵੇਚਦੇ ਤੇਲ
ਉਹ ਤਾਂ ਉਸ ਨੂੰ ਖੋਤਾ ਬਣਾਉਣ ਤਕ ਜਾਂਦੀਆਂ ਹਨ:-
ਚੁਟਕੀ ਮਾਰਾਂ ਰਾਖ ਦੀ
ਤੈਨੂੰ ਖੋਤਾ ਲਵਾਂ ਬਣਾ
ਨੌਂ ਮਣ ਛੋਲੇ ਲਦ ਕੇ
ਤੈਨੂੰ ਪਾਵਾਂ ਸ਼ਹਿਰ ਦੇ ਰਾਹ
ਜੇ ਕਰ ਕੋਈ ਬਰਾਤੀ ਬਨੇਰੇ ਤੇ ਬੈਠੀਆਂ ਮੁਟਿਆਰਾਂ ਵਲ ਤਕ ਕੇ ਆਪਣੀਆਂ
ਅੱਖੀਆਂ ਤੱਤੀਆ ਕਰਨ ਦੀ ਗੁਸਤਾਖ਼ੀ ਕਰਦਾ ਹੈ ਤਾਂ ਅੱਗੋਂ ਝਟ ਚਤਾਵਨੀ
ਮਿਲ ਜਾਂਦੀ ਹੈ:-
ਨੀਲੇ ਸਾਫੇ ਵਾਲ਼ਿਆ
ਤੇਰੇ ਸਾਢੇ ਤੇ ਬੈਠਾ ਮੋਰ
ਜੇ ਤੂੰ ਮੇਰੇ ਵਲ ਦੇਖੇਂ
ਤੇਰੀ ਅੱਖ ’ਚ ਦੇ ਦੂੰ ਤੋੜ
ਹੋਰ
ਛੰਨਾ ਭਰਿਆ ਕਣਕ ਦਾ
ਵਿਚੋਂ ਚੁਗਦੀ ਆਂ ਰੋੜ
ਕੁੜੀਆਂ ਵੰਨੀਂ ਝਾਕਦਿਓ
ਥੋਡੇ ਅੱਖੀਂ ਦੇਵਾਂ ਤੋੜ
ਫੇਰੇ ਅਥਵਾ ਆਨੰਦ ਕਾਰਜ ਹੋਣ ਉਪਰੰਤ ਲਾੜਾ ਅਪਣੇ ਸਹੁਰਿਆਂ ਦੇ
ਘਰ ਜਾਂਦਾ ਹੈ। ਓਥੇ ਸਾਲ਼ੀਆਂ ਉਹਦੇ ਆ ਦੁਆਲੇ ਹੁੰਦੀਆਂ ਹਨ-ਖੂਬ ਹਾਸਾ
ਮਖੌਲ ਉਪਜਦਾ ਹੈ:-
ਮੇਰੀ ਵੀ ਖੋਗੀ ਜੀਜਾ ਆਰਸੀ
ਤੇਰੀ ਖੋਗੀ ਮਾਂ
ਆਪਾਂ ਦੋਨੋਂ ਟੋਲ਼ੀਏ
ਤੂੰ ਕਰ ਛਤਰੀ ਦੀ ਛਾਂ
ਹੋਰ
ਤੇਰੇ ਮੁੰਹ ਤੇ ਨਿਕਲ਼ੀ ਸੀਤਲਾ
ਤੇਰੀ ਮਾਂ ਨੇ ਰੱਖੀ ਨਹੀਂ ਰੱਖ
ਤੇਰੇ ਨੈਣੀ ਚਿੱਟਾ ਪੈ ਗਿਆ
ਤੇਰੀ ਕਾਣੀ ਹੋ ਗਈ ਅੱਖ
ਸਾਲ਼ੀਆਂ ਦੇ ਵਸ ਪਿਆ ਜੀਜਾ ਵਿਚਾਰਾ ਭਮੱਤਰ ਜਾਂਦਾ ਹੈ - ਉਹ
ਤਾਂ ਉਹਨੂੰ ਬਾਂਦਰ ਬਣਾ ਕੇ ਨਚਾਉਂਦੀਆਂ ਹਨ - ਸਰਵਾਲਾ ਮੁਸਕੜੀਏ
ਮੁਸਕਰਾਉਂਦਾ ਹੈ:-

111 / ਸ਼ਗਨਾਂ ਦੇ ਗੀਤ