ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡੱਬੀ ਨੀ ਭਾਬੋ ਮੇਰੀ ਕਨਚ ਦੀ
ਵਿਚ ਸੋਨੇ ਦੀ ਮੇਖ
ਮਾਦਪੁਰ ਖੇੜੇ ਢੁਕ ਕੇ
ਤੈਂ ਚੰਗੇ ਲਖਾਏ ਲੇਖ
ਜਾਂ
ਡੱਬੀ ਵੀਰਾ ਮੇਰੀ ਕਨਚ ਦੀ
ਵਿਚ ਮਿਸ਼ਰੀ ਦੀ ਡਲ਼ੀ
ਵੀਰਜ ਫੁੱਲ ਗੁਲਾਬ ਦਾ
ਭਾਬੋ ਚੰਬੇ ਦੀ ਕਲੀ

ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਹੇਅਰੇ ਲਾਉਣ ਦੀ ਲੋਕ ਪਰੰਪਰਾ ਵੀ ਪੰਜਾਬ ਦੇ ਜਨ ਜੀਵਨ ਵਿਚੋਂ ਅਲੋਪ ਹੋ ਰਹੀ ਹੈ....ਵਿਆਹ ਮੰਗਣੇ ਮੈਰਿਜ ਪੈਲੇਸਾਂ ਵਿਚ ਹੋਣ ਕਰਕੇ ਇਸ ਨੂੰ ਬਹੁਤ ਵੱਡੀ ਢਾਅ ਲੱਗੀ ਹੈ। ਮੈਰਿਜ ਪੈਲੇਸਾਂ ਵਿਚ ਕੀਤੇ ਜਾਂਦੇ ਵਿਆਹਾਂ ਨੇ ਤਾਂ ਵਿਆਹ ਦੀਆਂ ਸਾਰੀਆਂ ਰਸਮਾਂ ਦਾ ਹੀ ਮਲੀਆਂ ਮੇਟ ਕਰਕੇ ਰੱਖ ਦਿੱਤਾ ਹੈ। ਹੇਅਰੇ ਪੰਜਾਬੀ ਲੋਕ ਸਾਹਿਤ ਦੇ ਅਣਵਿਧ ਮੋਤੀ ਹਨ।

113/ ਸ਼ਗਨਾਂ ਦੇ ਗੀਤ