ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/145

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਤੈਨੂੰ ਪੁੱਛੀ ਸਾਂਝੀ
ਕੈ ਤੇਰੇ ਭਾਈ
ਅੱਠ ਸੱਤ ਭਤੀਜੇ ਭੈਣੇ
ਸੋਲਾਂ ਮੇਰੇ ਭਾਈ
ਸੰਤਾਂ ਦਾ ਮੈਂ ਵਿਆਹ ਰਚਾਇਆ
ਸੋਲਾਂ ਦੀ ਵਧਾਈ
ਹੋਰ
ਸਾਂਝੀ ਦੇ ਆਲੇ ਦੁਆਲੇ
ਦੋ ਚਰਖੀਰੇ
ਜਗ ਜਿਉਣ ਨੀ ਭੈਣ ਤੇਰੇ ਵੀਰੇ
ਸਾਂਝੀ ਦੇ ਆਲ਼ੇ ਦੁਆਲ਼ੇ
ਦੋ ਚਾਰ ਕਾਨੇ
ਜਗ ਜਿਉਣ ਭੈਣੇ ਤੇਰੇ ਮਾਮੇ
ਸੁੱਖਾਂ ਸੁੱਖਦੀ ਭੈਣ ਨੂੰ ਸਾਂਝੀ ਨੇ ਵੀਰ ਦੇ ਦਿੱਤਾ, ਭਾਬੋ ਦੇ ਦਿੱਤੀ। ਹੁਣ
ਉਹ ਸਾਂਝੀ ਦੀ ਹਰ ਲੋੜ ਪੂਰੀ ਕਰਦੀ ਹੈ:-
ਸਾਂਝੀ ਤਾਂ ਮੰਗਦੀ
ਹਰਾ ਹਰਾ ਗੋਬਰ
ਮੈਂ ਕਿੱਥੋਂ ਲਿਆਵਾਂ ਸਾਂਝੀ
ਹਰਾ ਹਰਾ ਗੋਬਰ
ਵੀਰਨ ਮੇਰਾ ਗਊਆਂ ਦਾ ਪਾਲ਼ੀ
ਮੈਂ ਉਥੋਂ ਲਿਆਵਾਂ ਸਾਂਝੀ
ਹਰਾ ਹਰਾ ਗੋਬਰ
ਤੂੰ ਲੈ ਮੇਰੀ ਸਾਂਝੀ
ਹਰਾ ਹਰਾ ਗੋਬਰ

ਸਾਂਝੀ ਤਾਂ ਮੰਗਦੀ
ਚਿੱਟੇ ਚਿੱਟੇ ਚਾਵਲ
ਮੈਂ ਕਿੱਥੋਂ ਲਿਆਵਾਂ ਸਾਂਝੀ
ਚਿੱਟੇ ਚਿੱਟੇ ਚਾਵਲ
ਵੀਰਨ ਮੇਰਾ ਧਾਨਾਂ ਦੀ ਰਾਖੀ
ਮੈਂ ਉਥੋਂ ਲਿਆਵਾਂ ਸਾਂਝੀ
ਚਿੱਟੇ ਚਿੱਟੇ ਚਾਵਲ
ਤੂੰ ਲੈ ਮੇਰੀ ਸਾਂਝੀ
ਚਿੱਟੇ ਚਿੱਟੇ ਚਾਵਲ

145/ਸ਼ਗਨਾਂ ਦੇ ਗੀਤ