ਲੇਖਕ ਨਾਲ਼ ਮੁਲਕਾਤ
ਡਾ. ਸੁਸ਼ੀਲ ਸ਼ਰਮਾ
ਅਸੋਸੀਏਟ ਪ੍ਰੋਫੈਸਰ, ਜੰਮੂ ਯੂਨੀਵਰਸਿਟੀ
ਸੁਸ਼ੀਲ ਸ਼ਰਮਾ: ਮਾਦਪੁਰੀ ਜੀ, ਤੁਸੀਂ ਮਾਲਵੇ ਦੇ ਇਲਾਕੇ ਨਾਲ਼ ਸੰਬੰਧ ਰਖਦੇ ਹੈ। ਮਾਲਵੇ ਦਾ ਆਪਣੀ ਜ਼ਿੰਦਗੀ ਤੇ ਕਿੰਨਾ ਕੁ ਪ੍ਰਭਾਵ ਕਬੂਲਿਆ ਹੈ?
ਮਾਦਪੁਰੀ: ਸੁਸ਼ੀਲ ਜੀ ਇਹ ਸੁਭਾਵਿਕ ਹੀ ਹੈ ਕਿ ਜਿਸ ਖੇਤਰ ਵਿਚ ਕੋਈ ਪ੍ਰਾਣੀ ਜੰਮਿਆ ਪਲ਼ਿਆ ਹੋਵੇ ਉਸ ਤੇ ਉਸ ਖੇਤਰ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ। ਮੇਰੀ ਸ਼ਖ਼ਸੀਅਤ ਵਿਚ ਉਹ ਸਾਰੇ ਗੁਣ-ਔਗੁਣ ਹਨ ਜਿਹੜੇ ਮਲਵਈਆਂ ਵਿਚ ਹਨ। ਉਂਜ ਵੀ ਮੇਰਾ ਕਾਰਜ ਖੇਤਰ ਮਾਲਵਾ ਹੀ ਰਿਹਾ ਹੈ।
ਸੁਸ਼ੀਲ ਸ਼ਰਮਾ: ਆਪਣੇ ਜਨਮ ਤੇ ਪਿਛੋਕੜ ਬਾਰੇ ਦਸਦਿਆਂ ਆਪਣੀ ਪਰਿਵਾਰਕ ਪ੍ਰਿਸ਼ਠਭੂਮੀ ਬਾਰੇ ਵੀ ਰੋਸ਼ਨੀ ਪਾਓ।
ਮਾਦਪੁਰੀ: ਮੇਰਾ ਜਨਮ 12 ਜੂਨ 1935 ਨੂੰ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲਾ ਦੇ ਪਿੰਡ ਮਾਦਪੁਰ ਵਿਚ ਇਕ ਜਟ ਸਿੱਖ ਪਰਿਵਾਰ ਵਿਚ ਸ. ਦਿਆ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੇ ਉਦਰੋਂ ਹੋਇਆ ਸੀ! ਦੋਨੋਂ ਅਨਪੜ੍ਹ ਸਨ ਪਰ ਸਨ ਮਿਹਨਤੀ, ਸਿਰੜੀ, ਸੂਝਵਾਨ ਅਤੇ ਸਬਰ ਸੰਤੋਖ ਵਾਲ਼ੇ। ਪਛੜਿਆ ਹੋਇਆ ਇਲਾਕਾ ਹੋਣ ਕਰਕੇ ਸਾਡਾ ਪਿੰਡ ਵੀ ਸੁਖ ਸਹੂਲਤਾਂ ਤੋਂ ਬਾਂਝਾ ਸੀ। ਹਰ ਪਾਸੇ ਅਨਪੜਤਾ ਦਾ ਪਸਾਰਾ ਸੀ। ਲੋਕ ਖੇਤੀ ਬਾੜੀ ਤੇ ਨਿਰਭਰ ਸਨ-ਮੇਰਾ ਬਾਪੂ ਵੀ ਖੇਤੀ ਕਰਦਾ ਸੀ। ਜਦੋਂ ਆਰ ਐਸ.ਖਾਲਸਾ ਹਾਈ ਸਕੂਲ ਜਸਪਾਲ਼ੋ ਦੇ ਪ੍ਰਬੰਧਕਾਂ ਨੇ ਸਾਡੇ ਪਿੰਡ ਵਿਚ ਪ੍ਰਾਇਮਰੀ ਸਕੂਲ ਦੀ ਬ੍ਰਾਂਚ ਖੋਹਲੀ ਤਾਂ ਮੇਰੀ ਬੇਬੇ ਨੇ ਮੈਨੂੰ ਵੀ "ਅਮਦਾਦੀ ਬਾਹਮੀ ਪ੍ਰਾਇਮਰੀ ਸਕੂਲ ਮਾਦਪੁਰ ਵਿਖੇ ਪਹਿਲੀ ਜਮਾਤ ਵਿਚ ਦਾਖਲ ਕਰਵਾ ਦਿੱਤਾ। ਓਦੋਂ ਪੜ੍ਹਾਈ ਦਾ ਮਾਧਿਅਮ ਉਰਦੂ ਸੀ। ਏਥੋਂ ਚਾਰ ਜਮਾਤਾਂ ਪਾਸ ਕਰਕੇ ਪੰਜਵੀਂ ਵਿਚ ਆਰ.ਐਸ.ਖਾਲਸਾ ਹਾਈ ਜਸਪਾਲੋਂ ਜਾ ਦਾਖਲ ਹੋਇਆ ਤੇ 1951 ਵਿਚ ਦਸਵੀਂ ਪਾਸ ਕੀਤੀ-ਜਸਪਾਲੋਂ ਸਾਡੇ ਪਿੰਡ ਤੋਂ ਪੰਜ ਕੁ ਮੀਲ ਦੂਰ ਸੀ-ਨਾਲ਼ੇ ਪੜ੍ਹਾਈ ਕਰਨੀ ਨਾਲ਼ੇ ਬਾਪੂ ਨਾਲ ਖੇਤੀ ਦੇ ਕੰਮ ਚ ਹੱਥ ਵਟਾਉਣਾ। ਪੈਦਲ ਸਕੂਲ ਜਾਣਾ-ਲਗਣ ਨਾਲ਼ ਪੜ੍ਹਣਾ।
ਸੁਸ਼ੀਲ ਸ਼ਰਮਾ: ਇਕ ਗੱਲ ਤਾਂ ਸਪਸ਼ਟ ਹੋ ਗਈ ਕਿ ਤੁਸੀਂ ਪੇਂਡੂ ਮਾਹੌਲ 'ਚ ਪੜ੍ਹੇ ਅਤੇ ਪਲ਼ੇ। ਤੁਸੀਂ ਸਭਿਆਚਾਰਕ ਵਿਰਸਾ ਸਾਂਭਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼
158 / ਸ਼ਗਨਾਂ ਦੇ ਗੀਤ