ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁਖਦੇਵ ਮਾਦਪੁਰੀ ਆਪਣੀ ਅਣਖ, ਗ਼ੈਰਤ ਤੇ ਕੰਮ ਸਦਕਾ ਪੂਰੀ ਸੰਸਥਾ ਬਣਕੇ ਖੜ੍ਹਾ ਹੈ।

ਆਖਰੀ ਗੱਲ: ਜਦੋਂ ਢਿਲਵਾਂ ਸਕੂਲ ਵਿਚ 19 ਵਰ੍ਹਿਆਂ ਦਾ ਮੁੱਛ ਫੁੱਟ, ਸੁਖਦੇਵ ਅਧਿਆਪਕ ਲੱਗਿਆ ਹੋਵੇਗਾ, ਉਦੋਂ ਭਰ ਜੁਆਨ ਗੱਭਰੂ ਹੋਵੇਗਾ। ਪਰ ਜਿਸ ਕਾਰਜ ਦੇ ਲੜ ਲੱਗਿਆ, ਸਿਰੜ, ਸਿਦਕ ਤੇ ਸੁਹਿਰਦਤਾ ਨਾਲ਼ ਤੁਰਿਆ ਤਾਂ ਆਹ ਸਾਡੇ ਸਾਹਮਣੇ ਬੈਠਾ ਪੌਣਾ-ਕੁ-ਬੰਦਾ ਨਜ਼ਰ-ਆਉਂਦਾ ਹੈ। ਪਰ ਦੋਸਤੋ, ਇਸ ਦੇ ਕੰਮ ਦੀ ਸਾਰਥਿਕਤਾ ਜਿਸ ਉਪਰ ਹੁਣ ਅਸੀਂ ਮਾਣ ਕਰਦੇ ਹਾਂ, ਤੇ ਇਸੇ ਮਾਣ ਕਾਰਨ ਅੱਜ 'ਮਨਜੀਤ ਕੌਮਾਂਤਰੀ ਸਾਹਿਤ ਪੁਰਸਕਾਰ' ਲੈਂਦਿਆਂ ਇਹ ਸਾਡੇ ਸਾਰਿਆਂ ਤੋਂ ਉੱਚਾ ਤੇ ਲੰਮ-ਲੰਮੇਰਾ ਲਗਦਾ ਹੈ। ਏਸ ਦੀ ਇਸ ਉੱਚਤਾ ਨੂੰ ਸਾਡਾ ਸਾਰਿਆਂ ਦਾ ਸਲਾਮ!


ਪ੍ਰੋ: ਰਵਿੰਦਰ ਭੱਠਲ
ਜਨਰਲ ਸਕੱਤਰ (ਸਾਬਕਾ)
ਪੰਜਾਬੀ ਸਾਹਿਤ ਅਕਾਡਮੀ,
ਲੁਧਿਆਣਾ

14/ ਸ਼ਗਨਾਂ ਦੇ ਗੀਤ