ਭਾਵਿਕ ਤ੍ਰਿਸ਼ਨਾਵਾਂ, ਅਤ੍ਰਿਪਤ ਕਾਮੁਕ ਉਮੰਗਾਂ ਅਤੇ ਜੀਵਨ ਦੇ ਹੋਰ ਅਨੇਕਾਂ ਵਗੋਚਿਆਂ ਦਾ ਸੰਚਾਰ ਇਹਨਾਂ ਵੇਦਨਾਤਕ ਸੁਰ ਵਾਲੇ ਗੌਣਾਂ ਰਾਹੀਂ ਕੀਤਾ ਹੈ।
ਸੁਸ਼ੀਲ: "ਬੋਲੀਆਂ ਦਾ ਪਾਵਾਂ ਬੰਗਲਾ" ਬਾਰੇ ਕਿਵੇਂ ਖਿਆਲ ਆਇਆ?
ਮਾਦਪੁਰੀ: ਸੁਸ਼ੀਲ ਜੀ ਇਹ ਮੇਰਾ ਨਿਰੋਲ ਗਿੱਧੇ ਦੀਆਂ ਬੋਲੀਆਂ ਦਾ ਸੰਗ੍ਰਹਿ ਹੈ ਜਿਸ ਵਿਚ ਦੋ ਹਜ਼ਾਰ ਦੇ ਲਗਭਗ ਬੋਲੀਆਂ ਨੂੰ ਸੰਭਾਲਿਆ ਗਿਆ ਹੈ। ਇਹ ਬੋਲੀਆਂ ਪੰਜਾਬੀਆਂ ਦੀ ਆਤਮਾ ਦਾ 'ਲੋਕ ਵੇਦ' ਹਨ। ਪੰਜਾਬ ਦੀ ਸਮਾਜਿਕ, ਰਾਜਨੀਤਕ ਅਤੇ ਆਰਥਿਕ ਜ਼ਿੰਦਗੀ ਦਾ ਇਤਿਹਾਸ ਇਹਨਾਂ ਵਿਚ ਵਿਦਮਾਨ ਹੈ। ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਪੱਖ ਜਾਂ ਵਿਸ਼ਾ ਹੋਵੇ ਜਿਸ ਬਾਰੇ ਗਿੱਧੇ ਦੀਆਂ ਬੋਲੀਆਂ ਦੀ ਰਚਨਾ ਨਾ ਕੀਤੀ ਗਈ ਹੋਵੇ। ਇਕ ਲੜੀਆਂ ਬੋਲੀਆਂ ਅਥਵਾ ਟੱਪੇ ਤਾਂ ਅਖਾਣਾਂ ਵਾਂਗ ਆਮ ਲੋਕਾਂ ਦੇ ਮੂੰਹ ਚੜ੍ਹੇ ਹੋਏ ਹਨ ਜਿਨ੍ਹਾਂ ਨੂੰ ਉਹ ਪ੍ਰਮਾਣ ਵਜੋਂ ਆਪਣੇ ਨਿੱਤ ਵਿਹਾਰ ਅਤੇ ਬੋਲ ਚਾਲ ਵਿਚ ਵਰਤਦੇ ਹਨ। 1959 ਵਿਚ ਮੈਂ 'ਗਾਉਂਦਾ ਪੰਜਾਬ" ਲੋਕ ਗੀਤ ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ ਸੀ ਜਿਸ ਵਿਚ ਇਕ ਹਜ਼ਾਰ ਗਿੱਧੇ ਦੇ ਟੱਪੇ ਸੰਗ੍ਰਹਿਤ ਸਨ। "ਬੋਲੀਆਂ ਦਾ ਪਾਵਾਂ ਬੰਗਲਾ" ਸੰਗ੍ਰਹਿ ਵਿਚ ਗਿੱਧੇ ਦੀਆਂ ਇਕ ਲੜੀਆਂ ਅਤੇ ਲੰਬੀਆਂ ਬੋਲੀਆਂ ਦੇ ਵਿਖਰੇ ਮੋਤੀਆਂ ਨੂੰ ਇਕ ਸੈਂਚੀ ਵਿਚ ਸਾਂਭਣ ਦਾ ਯਤਨ ਕੀਤਾ ਹੈ। ਪੁਸਤਕ ਨੂੰ ਚਾਰ ਭਾਗਾਂ ਵਿਚ ਵੰਡਕੇ ਬੋਲੀਆਂ ਨੂੰ ਤਰਤੀਥ ਵਿਸ਼ੇ ਅਨੁਸਾਰ ਦਿੱਤੀ ਗਈ ਹੈ। ਤਾਂ ਜੋ ਪਾਠਕਾਂ ਅਤੇ ਖੋਜਾਰਥੀਆਂ ਨੂੰ ਸੌਖ ਰਹੇ।
ਸੁਸ਼ੀਲ: ਮਾਦਪੁਰੀ ਜੀ ਪੰਜਾਬੀ ਲੋਕ-ਕਾਵਿ ਦਾ ਕੋਈ ਅਜਿਹਾ ਰੂਪ ਵੀ ਹੈ ਜੋ ਅਜੇ ਤਕ ਸੰਭਾਲਿਆ ਨਾ ਗਿਆ ਹੋਵੇ? ਤੁਸੀਂ ਲੋਕ ਸਾਹਿਤ ਦੀ ਲੋਪ ਹੋ ਰਹੀ ਲਗਪਗ ਹਰ ਵੰਨਗੀ ਨੂੰ ਸਾਂਭਣ ਦਾ ਯਤਨ ਕੀਤਾ ਹੈ।
ਮਾਦਪੁਰੀ: ਹਾਂ ਅਜਿਹੇ ਕਈ ਕਾਵਿ-ਰੂਪ ਹਨ ਜਿਨ੍ਹਾਂ ਬਾਰੇ ਅਜੇ ਕੰਮ ਹੋਣਾ ਬਾਕੀ ਹੈ। ਮਾਲਵੇ ਵਿਚ ਕਲੀਆਂ ਲਾਉਣ ਦਾ ਬਹੁਤ ਰਿਵਾਜ ਰਿਹਾ ਹੈ। ਕਲੀਆਂ ਦਾ ਅਜੇ ਤਕ ਕੋਈ ਸੰਗ੍ਰਿਹ ਨਹੀਂ ਛਪਿਆ। ਲੋਕ-ਦੋਹੇ ਅਤੇ ਮਾਹੀਆ ਕਾਵਿ ਰੂਪ ਵੀ ਵਿਖਰਿਆ ਪਿਆ ਹੈ। ਮੈਂ ਅਪਣੀ ਸਜਰੀ ਪੁਸਤਕ "ਕੱਲਰ ਦੀਵਾ ਮੱਚਦਾ" ਵਿਚ ਲੋਕ ਦੋਹੇ ਅਤੇ ਮਾਹੀਆ ਕਾਵਿ-ਰੂਪ ਨੂੰ ਸਾਂਭਣ ਦਾ ਯਤਨ ਕੀਤਾ ਹੈ। ਲੋਕ ਦੋਹਾ ਪੰਜਾਬੀ ਲੋਕ-ਕਾਵਿ ਦਾ ਬਹੁਤ ਪੁਰਾਣਾ ਰੂਪ ਹੈ ਜਿਸ ਰਾਹੀਂ ਅਧਿਆਤਮਕ ਅਤੇ ਸਦਾਚਾਰਕ ਕਵਿਤਾ ਦਾ ਸੰਚਾਰ ਬਹੁਤ ਵੱਡੀ ਮਾਤਰਾ ਵਿਚ ਹੋਇਆ ਹੈ। ਦੋਹਾ ਕਾਵਿਕ ਦ੍ਰਿਸ਼ਟੀ ਤੋਂ ਛੋਟੇ ਆਕਾਰ ਦਾ ਸੁਤੰਤਰ ਤੇ ਮੁਕੰਮਲ ਕਾਵਿ-ਰੂਪ ਹੈ। ਲੋਕ ਦੋਹੇ ਪੰਜਾਬੀ ਲੋਕ ਸਾਹਿਤ ਦੇ ਮਾਣਕ ਮੋਤੀ ਹਨ ਜਿਨ੍ਹਾਂ ਵਿਚ ਪੰਜਾਬ ਦੀ ਸਦਾਚਾਰਕ, ਦਾਰਸ਼ਨਿਕ ਅਤੇ ਰੁਮਾਂਚਕ ਜ਼ਿੰਦਗੀ ਧੜਕਦੀ ਹੈ। ਲੋਕ ਦੋਹੇ ਵਾਂਗ ਹੀ 'ਮਾਹੀਆ' ਪੰਜਾਬੀਆਂ ਦਾ ਹਰਮਨ ਪਿਆਰਾ ਛੋਟੇ ਆਕਾਰ ਦਾ ਕਾਵਿ-ਰੂਪ ਹੈ ਜੋ ਪੰਜਾਬ ਦੀਆਂ ਸਾਰੀਆਂ ਉਪ ਭਾਸ਼ਾਵਾਂ ਵਿਚ ਰਚਿਆ
163/ ਸ਼ਗਨਾਂ ਦੇ ਗੀਤ