ਮਿਲਦਾ ਹੈ। ਮਾਹੀਆ ਜਜ਼ਬਿਆਂ ਭਰਪੂਰ ਕਾਵਿ-ਰੂਪ ਹੈ ਜਿਸ ਵਿਚ ਮੁਹੱਬਤ ਦੀਆਂ ਕੂਲ੍ਹਾਂ ਵਹਿ ਰਹੀਆਂ ਹਨ। ਇਹਨਾਂ ਗੀਤਾਂ ਵਿਚ ਪੰਜਾਬ ਦੀ ਮੁਟਿਆਰ ਆਪਣੇ ਮਾਹੀਏ ਦੇ ਹੁਸਨ ਦੇ ਵਾਰੇ ਵਾਰੇ ਜਾਂਦੀ ਹੋਈ ਉਸ ਲਈ ਅਪਣੀ ਬੇਪਨਾਹ ਮੁਹੱਬਤ ਦਾ ਇਜ਼ਹਾਰ ਹੀ ਨਹੀਂ ਕਰਦੀ ਬਲਕਿ ਸ਼ਿਕਵਿਆਂ, ਨਹੋਰਿਆਂ ਦੇ ਵਾਣਾਂ ਅਤੇ ਵਿਛੋੜੇ ਦੇ ਸੱਲਾਂ ਦਾ ਵਰਨਣ ਵੀ ਬੜੇ ਅਨੂਠੇ ਤੇ ਦਰਦੀਲੇ ਬੋਲਾਂ ਵਿਚ ਕਰਦੀ ਹੈ।
ਸੁਸ਼ੀਲ: "ਪੰਜਾਬੀ ਬੁਝਾਰਤ ਕੋਸ਼" ਪੁਸਤਕ ਵਿਚ ਪੰਜਾਬ ਦੇ ਲੋਕ ਧਾਰਾਈ ਪ੍ਰਸੰਗ ਵਿਚ ਬੁਝਾਰਤਾਂ ਦੇ ਸੰਬੰਧ ਵਿਚ ਤੁਸੀਂ ਮੁਲਵਾਨ ਵਿਹਾਰਕ ਕਾਰਜ ਕੀਤਾ ਹੈ। ਥੋੜ੍ਹੇ ਸ਼ਬਦਾਂ ਵਿਚ ਬੁਝਾਰਤਾਂ ਬਾਰੇ ਏਨੀ ਜਾਣਕਾਰੀ ਪ੍ਰਾਪਤ ਹੋ ਗਈ ਜੋ ਹੈ ਕਿ ਪੰਜਾਬੀਆਂ ਲਈ ਸਾਂਭਣ ਯੋਗ ਹੈ। ਇਸ ਪੁਸਤਕ ਸੰਬੰਧੀ ਕੁਝ ਹੋਰ ਦੱਸੋ।
ਮਾਦਪੁਰੀ: ਬੁਝਾਰਤਾਂ ਸਾਡੇ ਲੋਕ ਜੀਵਨ ਦਾ ਵਿਸ਼ੇਸ਼ ਤੇ ਅਨਿਖੜਵਾਂ ਅੰਗ ਰਹੀਆਂ ਹਨ। ਜਿਵੇਂ ਲੋਕ ਗੀਤ ਜਨ ਸਾਧਾਰਨ ਦੇ ਮਨੋਭਾਵ ਪ੍ਰਗਟਾਉਣ ਲਈ ਅਪਣਾ ਪ੍ਰਮੁੱਖ ਸਥਾਨ ਰਖਦੇ ਹਨ ਉਸੇ ਤਰ੍ਹਾਂ ਬੁਝਾਰਤਾਂ ਵੀ ਲੋਕ ਬੁੱਧੀ ਦਾ ਚਮਤਕਾਰਾ ਵਿਖਾਉਣ ਲਈ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਇਹਨਾਂ ਰਾਹੀਂ ਅਸੀਂ ਜਿੱਥੇ ਮਨੋਰੰਜਨ ਕਰਦੇ ਹਾਂ ਓਥੇ ਸਾਡੇ ਵਸਤੂ ਗਿਆਨ ਵਿਚ ਵੀ ਵਾਧਾ ਹੁੰਦਾ ਹੈ ਅਤੇ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਬੁਝਾਰਤਾਂ ਦਾ ਮੇਰਾ ਪਹਿਲਾ ਸੰਗ੍ਰਿਹ "ਲੋਕ ਬੁਝਾਰਤਾਂ" 1956 ਵਿਚ ਲਾਹੌਰ ਬੁਪ ਸ਼ਾਪ, ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਸੀ ਅਤੇ ਅਗਲਾ ਸੰਗ੍ਰਿਹ "ਪੰਜਾਬੀ ਬੁਝਾਰਤਾਂ" ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1979 ਵਿਚ ਪ੍ਰਕਾਸ਼ਤ ਕੀਤਾ ਹੈ। ਪੇਂਡੂ ਜੀਵਨ ਨਾਲ਼ ਜੁੜੇ ਰਹਿਣ ਕਰਕੇ ਜਦੋਂ ਮੈਨੂੰ ਕੋਈ ਬੁਝਾਰਤ ਮਿਲਦੀ ਹੈ ਉਸ ਨੂੰ ਲਿਖ ਲੈਂਦਾ ਹੈ....ਇਹ ਕਾਰਜ ਜਾਰੀ ਹੈ....।
ਸੁਸ਼ੀਲ: ਤੁਹਾਡੀ ਕੋਈ ਅਜਿਹੀ ਰਚਨਾ ਵੀ ਹੈ ਜਿਸ ਵਿਚ ਪੰਜਾਬੀ ਸਭਿਆਚਾਰ ਅਤੇ ਲੋਕ ਵਿਰਸੇ ਦੇ ਭਿੰਨ ਭਿੰਨ ਅੰਗਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਬਾਰੇ ਲੋੜੀਂਦੀ ਜਾਣਕਾਰੀ ਦਿੱਤੀ ਗਈ ਹੋਵੇ।
ਮਾਦਪੁਰੀ: "ਪੰਜਾਬੀ ਸਭਿਆਚਾਰ ਦੀ ਆਰਸੀ" ਮੇਰੀ ਇਕ ਅਜਿਹੀ ਰਚਨਾ ਹੈ ਜਿਸ ਵਿਚ ਪੰਜਾਬੀ ਸਭਿਆਚਾਰ ਅਤੇ ਲੋਕ ਵਿਰਸੇ ਦੇ ਭਿੰਨ-ਭਿੰਨ ਅੰਗਾਂ ਬਾਰੇ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ- ਪੰਜਾਬੀਆਂ ਦੇ ਮਨੋਰੰਜਣ ਦੇ ਸਾਧਨਾਂ, ਖੇਡਾਂ, ਲੋਕ ਸਾਹਿਤ ਦੇ ਭਵਿੰਨ ਰੂਪਾਂ, ਮੇਲਿਆਂ, ਲੋਕ ਨਾਚਾਂ, ਤਿਉਹਾਰਾਂ ਅਤੇ ਰਸਮੋ-ਰਿਵਾਜ਼ਾਂ ਬਾਰੇ ਪਾਠਕ ਇਸ ਰਚਨਾ ਰਾਹੀਂ ਭਰਪੂਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਸੁਸ਼ੀਲ: ਲੋਕਧਾਰਾ ਨਾਲ਼ ਜੁੜਨ ਦਾ ਸ਼ੌਕ ਤੁਹਾਨੂੰ ਵਿਰਸੇ ਵਿਚ ਮਿਲਿਆ ਜਾਂ ਇਸ ਦਾ ਸ੍ਰੋਤ ਕੋਈ ਹੋਰ ਹੈ?
164/ ਸ਼ਗਨਾਂ ਦੇ ਗੀਤ