ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/169

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਦਪੁਰੀ: ਮੈਂ ਆਪਣਾ ਸਾਰਾ ਜੀਵਨ ਹੀ ਮਾਂ ਬੋਲੀ ਦੇ ਲੇਖੇ ਲਾਇਆ ਹੋਇਆ ਹੈ। ਅਧਿਆਪਨ ਸਮੇਂ ਬੱਚਿਆਂ ਵਿਚ ਸਾਹਿਤ ਪੜ੍ਹਨ ਦੀ ਜਾਗ ਲਾਉਣ, ਉਹਨਾਂ ਦੀਆਂ ਸਾਹਿਤਕ ਰੁਚੀਆਂ ਨੂੰ ਬੜਾਵਾ ਦੇਣ ਦੇ ਮੌਕੇ ਪਰਦਾਨ ਕਰਨ ਤੋਂ ਇਲਾਵਾ ਮੈਂ ਸਾਹਿਤਕ ਜਥੇਬੰਦੀਆਂ ਵਿਚ ਸਰਗਰਮ ਰਿਹਾ ਹਾਂ 1956 ਵਿਚ ਲਿਖਾਰੀ ਸਭਾ ਸਮਰਾਲਾ ਦੀ ਸਥਾਪਨਾ ਕੀਤੀ ਤੇ ਇਸ ਸਭਾ ਦਾ ਕਈ ਵਰ੍ਹੇ ਪ੍ਰਧਾਨ ਤੇ ਸਕੱਤਰ ਰਿਹਾ। ਹਰ ਸਾਲ ਰਾਤ ਸਮੇਂ ਕਵੀ ਦਰਬਾਰ ਕਰਵਾਉਣੇ ਤੇ ਹਜ਼ਾਰਾਂ ਸਰੋਤਿਆਂ ਨੇ ਕਵਿਤਾ ਦਾ ਆਨੰਦ ਮਾਣਨਾ। ਸਭਾ ਨੂੰ "ਕੇਂਦਰੀ ਲੇਖਕ ਸਭਾ ਨਾਲ ਜੋੜ ਕੇ ਸਾਹਿਤਕ ਸਰਗਰਮੀਆਂ ਵਿਚ ਪੂਰਾ ਸਹਿਯੋਗ ਦਿੱਤਾ। ਆਪਣੇ ਪਿੰਡ ਮਾਦਪੁਰ ਵਿਚ ਦੋ ਸਾਲ ਪਹਿਲਾਂ ‘ਸ਼ਹੀਦ ਰਣ ਸਿੰਘ ਲਾਇਬਰੇਰੀ ਸਥਾਪਤ ਕੀਤੀ ਤੇ ਅਪਣੇ ਵਲੋਂ 25 ਹਜ਼ਾਰ ਰੁਪਏ ਦੀਆਂ ਪੁਸਤਕਾਂ ਭੇਟ ਕੀਤੀਆਂ।
ਸੁਸ਼ੀਲ: ਜਿਸ ਭਾਰਤ ਵਿਚ ਰਿਸ਼ੀਆਂ ਮੁਨੀਆਂ, ਪੀਰਾਂ, ਗੁਰੂਆਂ, ਸਾਧੂ ਸੰਤਾਂ ਦਾ ਜਨਮ ਹੋਇਆ, ਕੀ ਉਹੀ ਭਾਰਤ ਪਛਮੀ ਸਭਿਆਤਾ ਦੇ ਪ੍ਰਭਾਵ ਹੇਠ ਆ ਗਿਆ। ਕੀ ਭਾਰਤ ਵਿਚ ਅਸ਼ਲੀਲਤਾ ਸਿਖਰ ਤੇ ਪੁੱਜ ਗਈ ਹੈ।
ਮਾਦਪੁਰੀ ਸੁਸ਼ੀਲ ਜੀ! ਸਭਿਆਤਾਵਾਂ ਦਾ ਅਦਾਨ ਪ੍ਰਦਾਨ ਤਾਂ ਹੁੰਦਾ ਹੀ ਰਹਿੰਦਾ ਹੈ-ਜੇ ਸੋਚਿਆ ਜਾਵੇ ਅਸ਼ਲੀਲ ਤਾਂ ਕੁਝ ਵੀ ਨਹੀਂ ਸਾਡੀ ਸੋਚ ਹੀ ਅਸ਼ਲੀਲ ਬਣਾਉਂਦੀ ਹੈ... ਜੇ ਤੁਹਾਡੇ ਮਨ ਵਿਚ ਅਸ਼ਲੀਲਤਾ ਹੈ ਤਾਂ ਤੁਹਾਨੂੰ ਹਰ ਵਸਤੂ ਵਿਚੋਂ ਅਸ਼ਲੀਲਤਾ ਹੀ ਨਜ਼ਰ ਆਵੇਗੀ।
ਸੁਸ਼ੀਲ: ਕੀ ਸੰਗੀਤ ਦੀਆਂ ਧੁਨਾਂ ਨਾਲ਼ ਤ ਕਰਦੀਆਂ ਅੱਧ ਨੰਗੀਆਂ ਔਰਤਾਂ ਤੇ ਕੋਈ ਰੋਕ ਲਗ ਸਕਦੀ ਹੈ? ਜੇ ਅਜਿਹੇ -ਦਿਸ਼ ਨਾ ਦਿਖਾਏ ਜਾਣ ਤਾਂ ਕੀ ਲੋਕ ਟੀ.ਵੀ. ਪ੍ਰੋਗਰਾਮ ਦੇਖਣਾ ਹੀ ਬੰਦ ਕਰ ਦੇਣਗੇ।
ਮਾਦਪਰੀ: ਕੌਣ ਲਾਏਗਾ ਇਹ ਰੋਕ? ਅਪਣੇ ਘਰ ਵਿਚ ਅਨੁਸ਼ਾਸ਼ਨ ਦਾ ਡੰਡਾ ਵਰਤੋ-ਜਦੋਂ ਕੰਜਰ-ਖਾਨੇ ਵਾਲੇ ਪ੍ਰੋਗਰਾਮ ਆਉਣ-ਟੀ.ਵੀ.ਬੰਦ ਕਰ ਦਿਓ ਦੂਰਦਰਸ਼ਨ ਤੇ ਉਚ ਪਾਏ ਦੇ ਸੰਗੀਤ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ..ਉਹ ਬਹੁਤ ਮਕਬੂਲ ਹਨ। ਘਟੀਆ ਪ੍ਰੋਗਰਾਮਾਂ ਲਈ ਦਰਸ਼ਕ ਤੇ ਸਰੋਤੇ ਕਸੂਰਵਾਰ ਹਨ।
ਸਸ਼ੀਲ: ਟੀ.ਵੀ. ਚੈਨਲਾਂ ਤੇ ਜੋ ਕੁਝ ਵਿਖਾਇਆ ਜਾਂਦਾ ਹੈ, ਕੀ ਉਹ ਮਾਂ ਬਾਪ ਅਪਣੇ ਬੱਚਿਆਂ ਨਾਲ਼ ਬੈਠ ਕੇ ਦੇਖ ਸਕਦੇ ਹਨ? ਤੁਸੀਂ ਕੇਬਲ ਸਭਿਆਚਾਰ ਅਤੇ ਮੈਰਿਜ ਪੈਲੇਸਾਂ ਦੇ ਸੰਬੰਧ ਵਿਚ ਕੀ ਕਹਿਣਾ ਚਾਹੋਗੇ?
ਮਾਦਪੁਰੀ: ਇਸ ਪ੍ਰਸ਼ਨ ਦਾ ਉਤਰ ਮੈਂ ਉਪਰਲੇ ਪ੍ਰਸ਼ਨ ਵਿਚ ਦੇ ਦਿੱਤਾ ਹੈ। ਇਹਨਾਂ ਵਿਰੁਧ ਲੋਕ ਲਹਿਰ ਚਲਾਕੇ ਲੋਕਾਂ ਵਿਚ ਜਾਗ੍ਹਾ ਪੈਦਾ ਕਰਨ ਦੀ ਲੋੜ ਹੈ। ਮੈਰਜ ਪੈਲਸਾਂ ਨੇ ਤਾਂ ਸਾਡੀਆਂ ਰਸਮਾਂ ਅਤੇ ਇਹਨਾਂ ਨਾਲ ਜੁੜੀਆਂ ਭਾਈਚਾਰਕ ਸਾਂਝਾ ਨੂੰ ਨਿਗਲ ਲਿਆ ਹੈ....।

169 / ਸ਼ਗਨਾਂ ਦੇ ਗੀਤ