ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋਰਮ ਲੋਰੀ ਦੁੱਧ ਕਟੋਰੀ
ਪੀ ਲੈ ਨਿੱਕਿਆ
ਲੋਕਾਂ ਤੋਂ ਚੋਰੀ
ਲੋਰੀ ਲਕੜੇ ਊਂ ਊਂ
ਤੇਰੀ ਮਾਂ ਸਦਕੜੇ ਊਂ ਊਂ

10.
ਸਾਡਾ ਕੁੱਕੂ ਰਾਣਾ ਰੋਂਦਾ
ਹਾਏ ਮੈਂ ਮਰਗੀ ਰੋਂਦਾ
ਨਾ ਰੋ ਮਾਂ ਦੇ ਲਾਲ ਖਜ਼ਾਨਿਆਂ ਵੇ
ਮਾਂ ਦੀ ਗੋਦੀ ਬੋਦੀ ਵੇ
ਪਿਓ ਦੀ ਫੜਿਓ ਬੋਦੀ ਵੇ
ਮੇਰਾ ਕੁੱਕੂ ਰਾਣਾ ਰੋਂਦਾ
ਹਾਏ ਮੈਂ ਮਰਗੀ ਰੋਂਦਾ

11.
ਕੁਕੜੂੰ ਘੜੂੰ
ਤੇਰੀ ਬੋਦੀ ਵਿਚ ਜੂੰ
ਕੱਢਣ ਵਾਲ਼ੀਆਂ ਭਾਬੀਆਂ
ਕਢਾਉਣ ਵਾਲ਼ਾ ਤੂੰ
ਕੁਕੜੂੰ ਘੜੂੰ।

21/ ਸ਼ਗਨਾਂ ਦੇ ਗੀਤ