ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੇਤਲੇ ਦੀ ਤਾਈ ਆਈ
ਖੋਹਲ ਮਾਸੀ ਕੁੰਡਾ
ਜੀਵੇ ਤੇਰਾ ਮੁੰਡਾ
ਮਾਸੀ ਜਾ ਬੜੀ ਕਲਕੱਤੇ
ਉਥੇ ਮੇਮ ਸਾਹਿਬ ਨੱਚੇ
ਬਾਬੂ ਸੀਟੀਆਂ ਬਜਾਵੇ
ਗੱਡੀ ਛਕ ਛਕ ਜਾਵੇ
ਹੋਰ
ਕਿੱਕਲੀ ਕਲੱਸ ਦੀ
ਲੱਤ ਭੱਜੇ ਸੱਸ ਦੀ
ਗੋਡਾ ਭੱਜੇ ਜੇਠ ਦਾ
ਝੀਤਾਂ ਵਿਚੋਂ ਦੇਖਦਾ
ਮੌੜ ਸੂ ਜਠਾਣੀਏ
ਮੋੜ ਸੱਸੇ ਰਾਣੀਏ
ਹੋਰ
ਕੋਠੇ ਉੱਤੇ ਗੰਨਾ
ਵੀਰ ਮੇਰਾ ਲੰਮਾ
ਭਾਬੋ ਮੇਰੀ ਪਤਲੀ
ਜੀਹਦੇ ਨੱਕ ਮੱਛਲੀ
ਮੱਛਲੀ ਤੇ ਮੈਂ ਨਹਾਵਣ ਗਈਆਂ
ਲੰਡੇ ਪਿੱਪਲ ਹੇਠ
ਲੰਡਾ ਪਿੱਪਲ ਢੈਅ ਗਿਆ
ਮੱਛਲੀ ਆ ਗਈ ਹੇਠ
ਮੱਛਲੀ ਦੇ ਦੋ ਮਾਮੇ ਆਏ
ਤੀਜਾ ਆਇਆ ਜੇਠ
ਜੇਠ ਦੀ ਮੈਂ ਰੋਟੀ ਪਕਾ ਤੀ
ਨਾਲ਼ ਪਕਾਈਆ ਤੋਰੀਆਂ
ਔਲਾ ਮੀਆ ਭਾਗ ਲਾਏ
ਵੀਰਾਂ ਦੀਆਂ ਜੋੜੀਆਂ
ਭਰਾਵਾਂ ਦੀਆਂ ਜੋੜੀਆਂ


ਮਾਂ ਦੇ ਪਿਆਰ ਵਿਚ ਮੁਗੱਧ ਹੋਈਆਂ ਕੁੜੀਆਂ ਕਿੱਕਲੀ ਪਾਉਂਦੀਆਂ ਹੋਈਆਂ ਸੂਫ਼ੀ ਫ਼ਕੀਰਾਂ ਵਾਂਗ ਵਜਦ ਵਿਚ ਆ ਜਾਂਦੀਆਂ ਹਨ। ਮਸਤੀ ਝੂਮ ਉਠਦੀ ਹੈ:

26/ਸ਼ਗਨਾ ਦੇ ਗੀਤ