ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
 
 

ਥਾਲ਼

ਥਾਲ਼ ਪੰਜਾਬੀ ਲੋਕ ਗੀਤਾਂ ਦਾ ਇਕ ਅਜਿਹਾ ਰੂਪ ਹੈ ਜੋ ਪੰਜਾਬ ਦੀਆਂ, ਬਚਪਨ ਨੂੰ ਟਪਕੇ ਜਵਾਨੀ ਦੀਆਂ ਬਰੂਹਾਂ ਤੇ ਖੜੋਤੀਆਂ, ਮੁਟਿਆਰਾਂ ਥਾਲ਼ ਨਾਂ ਦੀ ਹਰਮਨ ਪਿਆਰੀ ਲੋਕ ਖੇਡ ਖੇਡਦੀਆਂ ਹੋਈਆਂ ਨਾਲ਼ੋਂ ਨਾਲ਼ ਗਾਉਂਦੀਆਂ ਹਨ। ਜਿਸ ਨੂੰ ਥਾਲ਼ ਪਾਉਣਾ ਆਖਿਆ ਜਾਂਦਾ ਹੈ। ਇਹ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ ਉਂਜ ਜਵਾਨ ਤੇ ਨਵ-ਵਿਆਹੀਆਂ ਵਹੁਟੀਆਂ ਵੀ ਆਪਣੀਆਂ ਨਨਾਣਾਂ ਅਤੇ ਭੈਣਾਂ ਨਾਲ਼ ਰਲ਼ਕੇ ਥਾਲ਼ ਪਾਉਂਦੀਆਂ ਹਨ। ਬਾਲੜੀਆਂ ਕੁੜੀਆਂ ਵੀ ਆਪਣੇ ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਹੋਈਆਂ ਰੋੜਿਆਂ ਦੀ ਖੇਡ ਦੇ ਨਾਲ਼ ਹੀ ਇਹ ਖੇਡ ਖੇਡਣ ਲਗ ਜਾਂਦੀਆਂ ਹਨ। ਇਹ ਖੇਡ ਆਮ ਤੌਰ ਤੇ ਦੁਪਹਿਰ ਸਮੇਂ ਘਰਾਂ ਦੇ ਦਲਾਨਾਂ ਵਿਚ ਖੇਡੀ ਜਾਂਦੀ ਹੈ।
ਥਾਲ਼ ਸੱਤਾਂ ਤੈਹਾਂ (ਪੜਦਿਆਂ) ਵਾਲ਼ੀ ਲੀਰਾਂ ਦੀ, ਧਾਗਿਆਂ ਨਾਲ਼ ਗੁੰਦੀ ਹੋਈ ਗੇਂਦ ਨਾਲ਼ ਖੇਡੇ ਜਾਂਦੇ ਹਨ ਜਿਸ ਨੂੰ ਖਿਦੋ ਜਾਂ ਖੇਹਨੂੰ ਵੀ ਕਿਹਾ ਜਾਂਦਾ ਹੈ। ਇਹਦੇ ਖੇਡਣ ਦਾ ਤਰੀਕਾ ਬਹੁਤ ਹੀ ਸੌਖਾ ਤੇ ਸਰਲ ਹੈ। ਇਹ ਖੇਡ ਕਈ ਕੁੜੀਆਂ ਰਲਕੇ ਖੇਡਦੀਆਂ ਹਨ। ਉੱਚ ਗਿਣਤੀ ਤੇ ਕੋਈ ਪਾਬੰਦੀ ਨਹੀਂ। ਆਮ ਤੌਰ ਤੇ ਇਕ ਤੋਂ ਵਧ ਕੁੜੀਆਂ ਇਹ ਖੇਡ ਖੇਡਦੀਆਂ ਹਨ। ਖੇਡ ਬੜੀ ਦਿਲਚਸਪ ਹੈ। ਖਿਡਾਰਨਾਂ ਅਰਧ ਚੱਕਰ ਵਿਚ ਧਰਤੀ ਤੇ ਬੈਠ ਜਾਂਦੀਆਂ ਹਨ। ਖੇਡ ਸ਼ੁਰੂ ਕਰਨ ਲਈ ਇਕ ਕੁੜੀ ਇਕ ਹੱਥ ਨਾਲ਼ ਖਿਦੋ ਨੂੰ ਹਵਾ ਵਿਚ ਉਛਾਲਦੀ ਹੈ ਤੇ ਫੇਰ ਸੱਜੇ ਹੱਥ ਦੀ ਤਲ਼ੀ ਤੇ ਬੋਚ ਕੇ ਉਸ ਨੂੰ ਅਕਹਿਰੇ ਤਾਲ ਨਾਲ਼ ਆਪਣੀ ਤਲ਼ੀ ਤੇ ਬੁੜ੍ਹਕਾਉਂਦੀ ਹੋਈ ਨਾਲ਼ੋਂ ਨਾਲ਼ ਇਸੇ ਤਾਲ ਨਾਲ਼ ਥਾਲ਼ ਗੀਤ ਦੇ ਬੋਲ ਬੋਲਦੀ ਹੈ। ਅਰਧ ਚੱਕਰ ਵਿਚ ਬੈਠੀਆਂ ਕੁੜੀਆਂ ਉਸ ਵਲ ਉਤਸੁਕਤਾ ਨਾਲ਼ ਵੇਖਦੀਆਂ ਹਨ ਅਤੇ ਉਹਨਾਂ ਦੀ ਨਿਗਾਹ ਬੁੜ੍ਹਕਦੀ ਹੋਈ ਖਿੱਦੋ ਤੇ ਟਿਕੀ ਹੁੰਦੀ ਹੈ। ਖਿਦੋ ਬੁੜ੍ਹਕਣ ਦਾ ਭਾਵ ਖਿਦੋ ਦੇ ਟਪੇ ਮਰਵਾਉਣਾ ਹੈ। ਜਦੋਂ ਇਕ ਥਾਲ਼ ਗੀਤ ਮੁਕ ਜਾਂਦਾ ਹੈ ਤਾਂ ਬਿਨਾਂ ਰੁਕੇ ਦੂਜੇ ਥਾਲ਼ ਗੀਤ ਦੇ ਬੋਲ ਬੋਲੇ ਜਾਂਦੇ ਹਨ। ਇਸੇ ਤਰ੍ਹਾਂ ਦੂਜੇ ਪਿੱਛੋਂ ਤੀਜਾ ਤੇ ਤੀਜੇ ਪਿੱਛੇ-ਚੌਥਾ ਥਾਲ਼ ਤੇ ਇੰਜ ਹੀ ਬਾਲ਼ ਦੇ ਬੋਲ ਬੋਲੇ ਜਾਂਦੇ ਹਨ। ਜੇ ਸੱਜਾ ਹੱਥ ਥਕ ਜਾਵੇ ਤਾਂ ਖੱਬੇ ਹੱਥ ਦੀ ਤਲ਼ੀ ਨਾਲ਼ ਖਿੱਦੋ ਬੜਕਾਉਣ ਤੇ ਥਾਲ਼ ਗਾਉਣ ਦਾ ਸਿਲਸਲਾ ਜਾਰੀ ਰਹਿੰਦਾ ਹੈ। ਥਾਲ਼ਾਂ ਦੀ ਗਿਣਤੀ ਨਾਲ਼ੋ ਨਾਲ਼ ਕੀਤੀ ਜਾਂਦੀ ਹੈ। ਜਿੱਥੇ ਵੀ ਖਿਦੋ ਡਿਗ ਪਵੇ ਓਥੇ ਹੀ ਖੇਡਣ ਵਾਲ਼ੀ ਕੁੜੀ ਦੀ ਹਾਰ ਹੋ ਜਾਂਦੀ ਹੈ ਤੇ ਅਗਲੀ ਕੁੜੀ ਥਾਲ਼ ਪਾਉਣੇ

28 / ਸ਼ਗਨਾਂ ਦੇ ਗੀਤ