ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਹੋ ਗਏ ਪੂਰੇ ਸਠ
ਆਲ ਮਾਲ
ਹੋਇਆ ਬੀਬੀ ਪੂਰਾ ਥਾਲ਼

ਮਸ਼ੀਨੀਕਰਣ ਦੇ ਪ੍ਰਭਾਵ ਸਦਕਾ ਮਨੋਰੰਜਨ ਦੇ ਸਾਧਨ ਤਬਦੀਲ ਹੋ ਗਏ ਹਨ ਜਿਸ ਕਰਕੇ ਥਾਲ਼ ਪਾਉਣ ਦੀ ਪਰੰਪਰਾ ਵੀ ਖਤਮ ਹੋ ਗਈ ਹੈ। ਪੰਜਾਬ ਦੇ ਪੇਂਡੂ ਸਕੂਲਾਂ ਵਿਚ ਅੱਧੀ ਛੁੱਟੀ ਵੇਲੇ ਨਿੱਕੀਆਂ ਬਾਲੜੀਆਂ ਰਬੜ ਦੀ ਗੇਂਦ ਨਾਲ਼ ਥਾਲ਼ ਪਾਉਂਦੀਆਂ ਕਦੀ ਕਦੀ ਨਜ਼ਰ ਆਉਂਦੀਆਂ ਹਨ। ਸ਼ਹਿਰਾਂ ਵਿਚ ਤਾਂ ਇਹ ਪ੍ਰਥਾ ਖਤਮ ਹੋ ਗਈ ਹੈ ਜਿਸ ਕਰਕੇ ਥਾਲ਼ ਪਾਉਣ ਅਤੇ ਥਾਲ਼ ਗੀਤ ਰੂਪ ਦੀ ਸਿਰਜਣ ਪਰਕ੍ਰਿਆ ਵੀ ਸਮਾਪਤ ਹੋ ਗਈ ਹੈ। ਥਾਲ਼ ਗੀਤ ਰੂਪ ਸਾਡੇ ਲੋਕ ਸਾਹਿਤ ਦਾ ਅਮੁਲ ਖਜ਼ਾਨਾ ਹੈ ਇਸ ਨੂੰ ਲਿਖਤੀ ਰੂਪ ਵਿਚ ਸਾਂਭਣ ਦੀ ਅਤਿਅੰਤ ਲੋੜ ਹੈ।

34/ ਸ਼ਗਨਾਂ ਦੇ ਗੀਤ