ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਿੱਪਲੀ ਓਹਲੇ ਮੇਰਾ ਬਾਪ ਖੜਾ
ਰੋ ਰੋ ਨੈਣ ਪਰੋਵੇ
ਨਾ ਰੋ ਬਾਪੂ ਮੇਰਿਆ
ਧੀਆਂ ਜੰਮੀਆਂ ਦੇ ਦਰਦ ਬੁਰੇ ਹੋ
ਭੈਣ ਸਹੁਰੀਂ ਬੈਠੀ ਆਪਣੇ ਵੀਰ ਦੀ ਉਡੀਕ ਕਰਦੀ ਰਹਿੰਦੀ ਹੈ:-
ਉੱਚੇ ਬਹਿਕੇ ਵੇ ਨਰਮਾ ਕੱਤਦੀ ਵੇ ਵੀਰਾ
ਵੇ ਮੇਰਿਆ ਹੰਸਿਆ ਵੀਰਾ
ਤੂੰ ਆਜਾ ਵੇ ਬਰ ਜਰੂਰੇ
ਅੱਜ ਨਾ ਆਵਾਂ ਕਲ੍ਹ ਨਾ ਆਵਾਂ ਬੀਬੀ
ਪਰਸੋਂ ਨੂੰ ਆਊਗਾ ਨੀ ਥਰ ਜਰੂਰੇ

ਕਿੱਥੇ ਬੰਨ੍ਹਾਂ ਨੀ ਨੀਲਾ ਘੋੜਾ ਭੈਣੇ
ਨੀ ਮੇਰੀਏ ਰਾਣੀਏਂ ਭੈਣੇਂ
ਕਿੱਥੇ ਟੰਗਾਂ ਨੀ ਤੀਰ ਕਮਾਣ

ਬਾਗੀਂ ਬੰਨ੍ਹ ਦੇ ਕੇ ਨੀਲਾ ਘੋੜਾ ਵੀਰਾ
ਵੇ ਮੇਰਿਆ ਹੰਸਿਆ ਵੀਰਾ
ਕੀਲੇ ਟੰਗਦੇ ਵੇ ਤੀਰ ਕਮਾਣ

ਲੰਮਾ ਵਿਹੜਾ ਵੇ ਮੰਜਾ ਡਾਹ ਲੈ ਵੀਰਾ
ਗੱਲਾਂ ਕਰੀਏ ਵੇ ਵੀਰ ਭੈਣ ਭਰਾ
ਨਿਆਣੇ ਹੁੰਦਿਆਂ ਦੇ ਮਰਗੇ ਮਾਪੇ ਭੈਣੇ
ਗਲ਼ੀਆਂ ਰੁਲਦੇ ਨੀ ਰੰਗ ਮਜੀਠ
ਇਕ ਗੀਤ ਵਿਚ ਨਣਦ ਭਰਜਾਈ ਪਿੰਡੋਂ ਬਾਹਰ ਤੂਤਾਂ ਦੀ ਛਾਵੇਂ ਬੈਠੇ
ਸਾਧ ਨੂੰ ਵੇਖਣ ਜਾਂਦੀਆਂ ਹਨ-ਭਾਬੋ ਸਾਧ ਤੇ ਮੋਹਤ ਹੋ ਜਾਂਦੀ ਹੈ:-
ਅੰਬਾਂ ਤੇ ਤੂਤੀਂ ਠੰਡੀ ਛਾਂ
ਕੋਈ ਪ੍ਰਦੇਸੀ ਜੋਗੀ ਆਥ ਲੱਥੇ
ਚਲ ਨਣਦੇ ਪਾਣੀ ਨੂੰ ਚੱਲੀਏ
ਪਾਣੀ ਦੇ ਪੱਜ ਜੋਗੀ ਦੇਖੀਏ ਨੀ
ਕਿੱਥੇ ਰੱਖਾਂ ਨਣਦੇ ਡੋਲ ਨੀ
ਕਿੱਥੇ ਤਾਂ ਖੜ੍ਹਕੇ ਜੋਗੀ ਦੇਖੀਏ ਨੀ
ਨੀਵੇਂ ਤਾਂ ਧਰ ਦੇ ਭਾਬੋ ਡੋਲ ਨੀ
ਉੱਚੇ ਤਾਂ ਖੜ੍ਹਕੇ ਜੋਗੀ ਦੇਖੀਏ ਨੀ

39 / ਸ਼ਗਨਾਂ ਦੇ ਗੀਤ