ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਲ਼ਾ ਦਿਓਰ ਕਜਲੇ ਦੀ ਧਾਰੀ
ਅੱਖੀਆਂ ’ਚ ਪਾ ਰਖਦੀ
*

ਜੀਵਨ ਦੇ ਹੋਰ ਵੀ ਅਨੇਕਾਂ ਵਿਸ਼ੇ ਹਨ ਜਿਨ੍ਹਾਂ ਬਾਰੇ ਰਸ ਭਰਪੂਰ ’ਤੇ ਸੁਹਜਮਈ ਬੋਲੀਆਂ ਉਪਲਬਧ ਹਨ:-

ਲੰਮੀ ਦੀ ਕੀ ਥੰਮੀ ਗੱਡਣੀ
ਮੇਰੀ ਪਤਲੋ ਫੁਲ ਪਤਾਸਾ
*
ਕੱਚੀ ਯਾਰੀ ਲੱਡੂਆਂ ਦੀ
ਲੱਡੂ ਮੁਕਗੇ ਯਰਾਨੇ ਟੁਟਗੇ
*
ਤੇਰਾ ਰੂਪ ਝੱਲਿਆ ਨਾ ਜਾਵੇ
ਕੰਨੋਂ ਲਾਹ ਦੇ ਸੋਨ ਚਿੜੀਆਂ
*
ਰੰਨ ਨ੍ਹਾ ਕੇ ਛੱਪੜ ’ਚੋਂ ਨਿਕਲ਼ੀ
ਸੁਲਫੇ ਦੀ ਲਾਟ ਵਰਗੀ
*
ਦਿਨ ਚੜ੍ਹਦੇ ਦੀ ਲਾਲੀ
ਰੂਪ ਕੁਆਰੀ ਦਾ
*
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ
ਘੁੰਡ ਵਿਚ ਕੈਦ ਰੱਖੀਆਂ
*
ਜਾਂਦੇ ਹੋਏ ਜੋਬਨ ਦੀ
ਉਡਦੀ ਧੂੜ ਨਜ਼ਰ ਨਾ ਆਵੇ
*
ਰੱਬਾ ਲਗ ਨਾ ਕਿਸੇ ਨੂੰ ਜਾਵੇ
ਗੁੜ ਨਾਲੋਂ ਇਸ਼ਕ ਮਿੱਠਾ
*
ਯਾਰੀ ਹੱਟੀ ਤੇ ਲਖਾਕੇ ਲਾਈਏ
ਦਗੇਦਾਰ ਹੋਗੀ ਦੁਨੀਆਂ
*

54/ ਸ਼ਗਨਾਂ ਦੇ ਗੀਤ