ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜੀਹਨੇ ਅੱਖ ਦੀ ਰਮਜ਼ ਨਾ ਜਾਣੀ
ਮਾਰ ਗੋਲੀ ਆਸ਼ਕ ਨੂੰ
*
ਤੇਰੇ ਲਗਦੇ ਨੇ ਬੋਲ ਪਿਆਰੇ
ਚੌਕੀਦਾਰਾ ਲੈ ਲੈ ਮਿੱਤਰਾ
*
ਨਹੀਓਂ ਭੁਲਣਾ ਵਿਛੋੜਾ ਤੇਰਾ
ਸੱਭੋ ਦੁਖ ਭੁਲ ਜਾਣਗੇ
*
ਚੰਦ ਕੁਰ ਚਕਵਾਂ ਚੁੱਲ੍ਹਾ
ਕਿਤੇ ਯਾਰਾਂ ਨੂੰ ਭੜਾਕੇ ਮਾਰੂ
*
ਤੇਰੀ ਸਜਰੀ ਪੈੜ ਦਾ ਰੇਤਾ
ਚੁੱਕ ਚੁੱਕ ਲਾਵਾਂ ਹਿੱਕ ਨੂੰ
*
ਕਲਜੁਗ ਬੜਾ ਜ਼ਮਾਨਾ ਖੋਟਾ
ਲੋਕ ਦੇਣ ਦੁਹਾਈ
ਊਚ ਨੀਚ ਨਾ ਕੋਈ ਦੇਖੇ
ਕਾਮ ਹਨ੍ਹੇਰੀ ਛਾਈ
ਨਾ ਕੋਈ ਮਾਮੀ ਫੂਫੀ ਦੇਖੇ
ਨਾ ਚਾਚੀ ਨਾ ਤਾਈ
ਨੂੰਹਾਂ ਵਲ ਨੂੰ ਸਹੁਰੇ ਝਾਕਣ
ਸੱਸਾਂ ਵਲ ਜਮਾਈ
ਪਾਪੀ ਕਲਜੁਗ ਨੇ-
ਉਲਟੀ ਨਦੀ ਚਲਾਈ
*
ਲੱਛੀ ਤੇਰੇ ਬੰਦ ਨਾ ਬਣੇ
ਮੁੰਡੇ ਮਰਗੇ ਕਮਾਈਆਂ ਕਰਦੇ
*
ਔਖੇ ਲੰਘਦੇ ਘਰਾਂ ਦੇ ਲਾਂਘੇ
ਛੱਡ ਦੇ ਤੂੰ ਵੇਲਦਾਰੀਆਂ
*

55/ ਸ਼ਗਨਾਂ ਦੇ ਗੀਤ