ਮਾਹੀਆ
‘ਮਾਹੀਆ’ ਲੋਕ ਪ੍ਰਤਿਭਾ ਦੇ ਮੁੱਢ ਕਦੀਮੀਂ ਸਰੋਦੀ ਸੋਮਿਆਂ ਵਿੱਚੋਂ ਵਿਕਸਤ ਹੋਇਆ ਛੋਟੀ ਸਿਨਫ਼ ਦਾ ਲੋਕ ਕਾਵਿ-ਰੂਪ ਹੈ ਜਿਸ ਨੇ ਮਨੁੱਖੀ ਪਿਆਰ, ਰਿਸ਼ਤਿਆਂ ਦੀ ਸਦੀਵੀ ਮੁਹੱਬਤ ਅਤੇ ਅਪਣੱਤ ਨੂੰ ਆਪਣੇ ਵਿੱਚ ਸਮੋਇਆ ਹੋਇਆ ਹੈ। ਅਸਲ ਵਿਚ ‘ਮਾਹੀਆ ਪਿਆਰ ਗੀਤ ਹੈ ਜਿਸ ਨੂੰ ਬਹੁਤ ਹੀ ਸਰਲ ਅਤੇ ਸਾਦਾ ਭਾਸ਼ਾ ਵਿੱਚ ਸ਼ਿੰਗਾਰ ਰਸ ਅਤੇ ਕਰੁਣਾ ਰਸ ਦੀ ਚਾਸ਼ਨੀ ਵਿੱਚ ਗਲੇਫ਼ ਕੇ ਲੋਕ ਪ੍ਰਤਿਭਾ ਨੇ ਸਿਰਜਿਆ ਹੈ। ਇਹ ਪੰਜਾਬ ਦੀਆਂ ਸਾਰੀਆਂ ਉਪ ਬੋਲੀਆਂ ਵਿੱਚ ਰਚਿਆ ਹੋਇਆ ਮਿਲਦਾ ਹੈ। ਮੁਲਤਾਨ, ਸਿਆਲਕੋਟ, ਪੋਠੋਹਾਰ ਅਤੇ ਜੰਮੂ ਦੇ ਪਹਾੜੀ ਖੇਤਰਾਂ ਵਿੱਚ ਇਹ ਪੁਰਾਤਨ ਕਾਲ ਤੋਂ ਹੀ ਲੋਕਪ੍ਰਿਆ ਰਿਹਾ ਹੈ। ਇਨ੍ਹਾਂ ਸਾਰੇ ਖੇਤਰਾਂ ਵਿਚ ਇਸ ਦਾ ਰੂਪ ਵਿਧਾਨ ਤੇ ਗਾਉਣ ਦੀ ਪ੍ਰਥਾ ਇਕਸਾਰ ਹੈ।
ਮਾਹੀ ਦੇ ਸ਼ਾਬਦਕ ਅਰਥ ਮੱਝਾਂ ਚਰਾਉਣ ਵਾਲ਼ਾ ਹਨ। ਰਾਂਝਾ ਬਾਰਾਂ ਵਰ੍ਹੇ ਹੀਰ ਲਈ ਮੱਝਾਂ ਚਰਾਉਂਦਾ ਰਿਹਾ ਹੈ ਜਿਸ ਕਰਕੇ ਹੀ ਉਸ ਨੂੰ ਮਾਹੀ ਆਖ ਕੇ ਬੁਲਾਉਂਦੀ ਸੀ। ਹੀਰ ਰਾਂਝੇ ਦੀ ਪ੍ਰੀਤ ਕਥਾ ਦਾ ਪੰਜਾਬ ਦੇ ਜਨ ਜੀਵਨ ’ਤੇ ਅਮਿੱਟ ਪ੍ਰਭਾਵ ਪਿਆ ਹੈ, ਜਿਸ ਕਰਕੇ ਮਾਹੀ ਸ਼ਬਦ ਦਾ ਪਦਨਾਮ ਮਹਿਬੂਬ ਅਤੇ ਪਤੀ ਲਈ ਪ੍ਰਚਲਤ ਹੋ ਗਿਆ। ਪੰਜਾਬ ਦੀ ਮੁਟਿਆਰ ਆਪਣੇ ਮਹਿਬੂਬ ਨੂੰ ਬੜੇ ਚਾਅ ਨਾਲ ‘ਮਾਹੀਆ' ਆਖ ਕੇ ਸੱਦਦੀ ਹੈ।*
ਮਾਹੀਆ ਗੀਤ-ਰੂਪ ਦਾ ਅਪਣਾ ਰੂਪ ਵਿਧਾਨ ਹੈ। ਕਰਤਾਰ ਸਿੰਘ ਸ਼ਮਸ਼ੇਰ ਅਨੁਸਾਰ ਇਸ ਦੀਆਂ ਤਿੰਨ ਤੁਕਾਂ ਹੁੰਦੀਆਂ ਹਨ ਪਰ ਡਾਕਟਰ ਵਣਜਾਰਾ ਬੇਦੀ ਅਨੁਸਾਰ ਇਹ ਛੋਟੇ ਆਕਾਰ ਦਾ ਦੋ ਸਤਰਾਂ ਦਾ ਗੀਤ ਹੈ। ਪਹਿਲੀ ਸਤਰ ਆਕਾਰ ਵਿੱਚ ਦੂਜੀ ਸਤਰ ਨਾਲੋਂ ਅੱਧੀ ਹੁੰਦੀ ਹੈ। ਦੂਜੀ ਸਤਰ ਦੇ ਦੋ ਤੁਕਾਂਗ ਹੁੰਦੇ ਹਨ। ਇਨ੍ਹਾਂ ਦੋ ਤੁਕਾਂਗਾਂ ਨੂੰ ਕਈ ਦੋ ਸਤਰਾਂ ਮੰਨ ਕੇ ਮਾਹੀਏ ਦੀਆਂ ਤਿੰਨ ਤੁਕਾਂ ਗਿਣਦੇ ਹਨ। ਕਰਤਾਰ ਸਿੰਘ ਸ਼ਮਸ਼ੇਰ ਦੇ ਸ਼ਬਦਾਂ ਵਿੱਚ ਮਾਹੀਏ ਦਾ ਰੂਪ ਵਿਧਾਨ ਇਸ ਪ੍ਰਕਾਰ ਹੈ: ਸਾਧਾਰਨ ਤੱਤ ਇਸ ਦੀਆਂ ਤਿੰਨ ਤੁਕਾਂ ਹਨ। ਪਹਿਲੀ ਤੁਕੇ ਵਿੱਚ ਕੋਈ ਦਿਸ਼ਟਾਂਤ ਹੁੰਦਾ ਹੈ। ਕਲਾ ਦੇ ਪੱਖ ਤੋਂ ਉੱਤਮ ਪ੍ਰਕਾਰ ਦੇ ਮਾਹੀਆ ਲੋਕ ਗੀਤਾਂ ਵਿੱਚ ਪਹਿਲੀ ਤੁਕ ਵੀ ਓਨੀ ਹੀ ਅਰਥਪੂਰਨ ਦੇ ਭਾਵਪੂਰਨ ਹੁੰਦੀ ਹੈ, ਜਿੰਨੀਆਂ ਕੁ ਬਾਕੀ ਦੀਆਂ ਤੁਕਾਂ। ਕਈਆਂ ਵਿੱਚ ਇਹ ਤੁਕ ਨਿਰਾਰਥਕ ਹੀ ਹੁੰਦੀ ਹੈ ਅਤੇ ਅਨੁਪਰਾਸ ਮੇਲਣ ਲਈ
- ਪੰਜਾਬ ਦਾ ਲੋਕ ਸਾਹਿਤ ਪੰਨਾ-385
64/ਸ਼ਗਨਾਂ ਦੇ ਗੀਤ