ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੈਂ ਇਕ ਚਮਦੀ ਇਕ ਜਮਾਂਮਦੀ
ਮੇਰਾ ਚਾਟੀਆਂ ਦੇ ਵਿਚ ਹੱਥ
ਬਾਬਲ ਤੇਰਾ ਪੁੰਨ ਹੋਵੇ
ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਘਾੜਤ ਘੜੇ ਸੁਨਿਆਰ
ਮੈਂ ਇਕ ਪਾਮਦੀ ਇਕ ਲਾਂਹਮਦੀ
ਮੇਰਾ ਡੱਬਿਆਂ ਦੇ ਵਿਚ ਹੱਥ
ਬਾਬਲ ਤੇਰਾ ਪੁੰਨ ਹੋਵੇ

ਦਈਂ ਵੇ ਬਾਬਲਾ ਓਸ ਘਰੇ
ਜਿੱਥੇ ਦਰਜ਼ੀ ਸੀਵੇ ਪਟ
ਇਕ ਪਾਮਾਂ ਇਕ ਰੰਗਾਮਾਂ
ਵੇ ਮੇਰਾ ਸੰਦੂਖਾਂ ਦੇ ਵਿਚ ਹੱਥ
ਬਾਬਲਾ ਤੇਰਾ ਪੁੰਨ ਹੋਵੇ
ਤੇਰਾ ਹੋਵੇ ਵੱਡੜਾ ਜਸ
ਬਾਬਲ ਤੇਰਾ ਪੁੰਨ ਹੋਵੇ
ਉਹ ਇਹ ਵੀ ਲੋਚਦੀ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਿਚ ਬਸ ਸਹੁਰੇ ਤੋਂ
ਇਲਾਵਾ ਜੇਠ ਜਠਾਣੀ ਅਤੇ ਨਣਦ ਨਣਦੋਈਆ ਵੀ ਹੋਣ:-
ਉਰੇ ਨਾ ਟੋਲ਼ੀਂ ਬਾਬਾ ਪਰੇ ਨਾ ਟੋਲ਼ੀਂ
ਟੋਲ਼ੀਂ ਵੇ ਬਾਬਾ ਧੁਰ ਜਗਰਾਵੀਂ
ਸੱਸ ਵੀ ਟੋਲ਼ੀਂ ਬਾਬਾ ਸਹੁਰਾ ਵੀ ਟੋਲ਼ੀਂ ਵੇ
ਟੋਲ਼ੀਂ-ਸਭ ਪਰਿਵਾਰੇ
ਸੱਸ ਵੀ ਟੋਲ਼ੀਂ ਬੀਬੀ ਸਹੁਰਾ ਵੀ ਟੋਲ਼ਿਆ ਨੀ
ਟੋਲ਼ਿਆ ਨੀ ਸਭ ਪਰਿਵਾਰੇ
ਜੇਠ ਵੀ ਟੋਲ਼ੀਂ ਬਾਬਾ ਜਠਾਣੀ ਵੀ ਟੋਲ਼ੀਂ ਵੇ
ਟੋਲ਼ੀਂ ਸਭ ਪਰਿਵਾਰੇ
ਜੇਠ ਵੀ ਟੋਲ਼ਿਆ ਬੀਬੀ ਜਠਾਣੀ ਵੀ ਟੋਲ਼ੀਂ ਨੀ
ਟੋਲ਼ਿਆ ਨੀਂ ਸਭ ਪਰਿਵਾਰੇ
ਨਣਦ ਵੀ ਟੋਲ਼ੀਂ ਬਾਬਾ ਨਣਦੋਈਆਂ ਵੀ ਟੋਲ਼ੀਂ
ਟੋਲ਼ੀਂ ਸਭ ਪਰਿਵਾਰੇ
ਨਣਦ ਵੀ ਟੋਲ਼ੀਂ ਬੀਬੀ ਨਣਦੋਈਆਂ ਵੀ ਟੋਲ਼ਿਆ ਨੀ
ਟੋਲ਼ਿਆ ਨੀ ਸਭ ਪਰਿਵਾਰੇ
ਉਹ ਇਹ ਵੀ ਲੋਚਦੀ ਹੈ ਕਿ ਉਹਦਾ ਸਹੁਰਾ ਪਿੰਡ ਉਹਦੇ ਪੇਕੇ ਪਿੰਡ ਤੋਂ
ਬਹੁਤਾ ਦੂਰ ਨਾ ਹੋਵੇ। ਉਹਨਾਂ ਵੇਲਿਆਂ ਵਿਚ ਆਵਾਜਾਈ ਦੇ ਸਾਧਨ ਸੀਮਤ

72 / ਸ਼ਗਨਾਂ ਦੇ ਗੀਤ