ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭੂਮਿਕਾ

ਮੰਗਲ ਮਦਾਨ ਪੰਜਾਬੀ ਕਾਵਿ ਦੀ ਰਿਵਾਇਤ ਅਤੇ ਵਿਅਕਤੀਗਤ ਪ੍ਰਤਿਭਾ ਨੂੰ ਇੱਕ ਦੂਜੇ ਨਾਲ ਜੋੜ ਕੇ ਅੱਗੇ ਚਲਣ ਵਾਲਾ ਸ਼ਾਇਰ ਸੀ। ਇਹੀ ਕਾਰਨ ਹੈ ਕਿ ਉਸਦੇ ਕਾਵਿ ਲੋਕ ਵਿੱਚੋਂ ਤਾਜ਼ੇ ਫੁੱਲਾਂ ਦੀ ਖ਼ੁਸ਼ਬੂ ਵਰਗਾ ਅਹਿਸਾਸ ਪ੍ਰਾਪਤ ਹੁੰਦਾ ਹੈ। 'ਸ਼ਬਦ ਮੰਗਲ' ਕਵੀ ਦੇ ਅਕਾਲ ਚਲਾਣਾ ਕਰ ਜਾਣ ਪਿੱਛੋਂ ਉਸਦੇ ਸੰਵੇਦਨਸ਼ੀਲ ਸਪੁੱਤਰ ਹਿਰਦੇਪਾਲ ਸਿੰਘ ਦੀ ਸੁਯੋਗ ਸੰਪਾਦਨਾ ਅਧੀਨ ਪ੍ਰਕਾਸ਼ਿਤ ਹੋਇਆ ਕਾਵਿ ਸੰਗ੍ਰਹਿ ਹੈ। ਇਸ ਵਿੱਚ ਮੰਗਲ ਮਦਾਨ ਦੀਆਂ ਕੁਝ ਗ਼ਜ਼ਲਾਂ ਅਤੇ ਗੀਤ ਸੰਗ੍ਰਹਿਤ ਹੋਏ ਹਨ। ਪ੍ਰਮਾਣਿਕ ਕਿਸਮ ਦੇ ਸ਼ਾਇਰ ਤਨਹਾ ਹੋਣ ਲੱਗਦੇ ਹਨ। ਉਨ੍ਹਾਂ ਦੇ ਆਸ-ਪਾਸ ਜੀਵਨ ਜਿਸ ਪ੍ਰਕਾਰ ਚੱਲ ਰਿਹਾ ਹੁੰਦਾ ਹੈ, ਉਸ ਨਾਲ ਉਹ ਸਹਿਮਤ ਨਹੀਂ ਹੁੰਦੇ। ਵਿਸੰਗਤੀ ਇਹ ਹੈ ਕਿ ਜੀਵਨ ਵਿੱਚ ਕਾਮਯਾਬ ਪੁਰਸ਼ ਬਣਨ ਲਈ ਵਿਅਕਤੀ ਨੂੰ ਆਪਣੇ ਆਸ-ਪਾਸ ਵੀ ਜੀਵਨ ਨਾਲ, ਜਿਵੇਂ ਵੀ ਉਹ ਚੱਲ ਰਿਹਾ ਹੈ ਸਹਿਮਤ ਹੋਣਾ ਪੈਂਦਾ ਹੈ। ਕਿਉਂਕਿ ਇਹ ਤਾਂ ਸੰਭਵ ਹੀ ਨਹੀਂ ਹੈ ਕਿ ਤੁਸੀਂ ਅਸਹਿਮਤ ਵੀ ਰਹੋ ਅਤੇ ਕਾਮਯਾਬ ਵੀ ਹੋ ਜਾਵੋ, ਇਸ ਕਾਰਨ ਅਸਹਿਮਤ ਰਹਿਣ ਵਾਲੇ ਗਿਣੇ-ਚੁਣੇ ਲੋਕ ਹੌਲੀ-ਹੌਲੀ ਤਨਹਾ ਵੀ ਹੁੰਦੇ ਜਾਂਦੇ ਹਨ। ਮੰਗਲ ਮਦਾਨ ਦੀਆਂ ਗ਼ਜ਼ਲਾਂ ਅਤੇ ਗੀਤਾਂ ਦਾ ਕੇਂਦਰੀ ਪੈਰਾਡਾਈਮ ਇਹੀ ਤਨਹਾਈ ਹੈ। ਤਨਹਾਈ ਨੂੰ ਕਵੀ ਨੇ ਬੜੇ ਕਲਾਤਮਕ ਢੰਗ ਨਾਲ ਅਭਿਵਿਅਕਤ ਕੀਤਾ ਹੈ। ਦੇਖੋ:

ਇਸ ਜੱਗ ਤੋਂ ਉਪਰਾਮ ਜਿਹੇ ਹਾਂ,
ਤਾਹੀਂਓਂ ਬੇ-ਆਰਾਮ ਜਿਹੇ ਹਾਂ।

ਸੂਰਜ ਵਰਗੀ ਆਭਾ ਸਾਡੀ,
ਭਾਵੇਂ ਢਲਦੀ ਸ਼ਾਮ ਜਿਹੇ ਹਾਂ।

ਲੁਟ ਚੁੱਕੀ ਹੈ ਮਹਿਕ ਅਸਾਡੀ,
ਹੁਣ ਫੁਲਾਂ ਦੇ ਨਾਮ ਜਿਹੇ ਹਾਂ।

ਮੰਗਲ ਮਦਾਨ ਵਰਗੇ ਸ਼ਾਇਰ ਅੰਤਰ ਅਤੇ ਬਾਹਰ ਨਾਲ ਇਕਸੁਰਤਾ ਸਥਾਪਿਤ ਕਰਨ ਦਾ ਪ੍ਰਯਾਸ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਅੰਤਰਆਤਮਾ ਨੂੰ ਆਮ ਦੁਨਿਆਵੀਂ ਮਨੁੱਖਾਂ ਨਾਲੋਂ ਵਧੇਰੇ ਕਰਮਸ਼ੀਲ ਰਹਿਣਾ ਪੈਂਦਾ ਹੈ। ਉਹ ਭੌਤਿਕ ਜਗਤ ਵਿੱਚੋਂ ਪ੍ਰਾਪਤ ਹੋਈਆਂ ਸੂਚਨਾਵਾਂ ਉਪਰ ਇਕਦਮ ਰੀਐਕਟ ਨਹੀਂ