ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦੇ, ਉਨ੍ਹਾਂ ਦਾ ਕੋਈ ਵੀ ਕਾਰਜ 'ਰਿਫ਼ਲੈਕਸ ਐਕਸ਼ਨ' ਨਹੀਂ ਹੁੰਦਾ ਕਿਉਂਕਿ 'ਰਿਫਲੈਕਸਿਵਲੀ' ਤਾਂ ਪਸ਼ੂ-ਪੰਛੀ ਹੀ ਆਪਣੀਆਂ ਪ੍ਰੀਤਕ੍ਰਿਆਵਾਂ ਦਾ ਇਜ਼ਹਾਰ ਕਰਦੇ ਹਨ। ਸਾਂਸਕ੍ਰਿਤਕ ਮਨੁੱਖ ਹਰ ਸੂਚਨਾ ਨੂੰ ਪਹਿਲਾਂ ਆਪਣੇ ਅਨੁਭਵ ਵਿੱਚ ਲੈ ਜਾਂਦਾ ਹੈ ਅਤੇ ਫਿਰ ਉਸਨੂੰ ਆਪਣੀ ਅੰਤਰਆਤਮਾ ਦੀ ਕਸੌਟੀ ਉਪਰ ਨਿਰਖ-ਪਰਖ ਕੇ ਹੀ ਆਪਣੀ ਪ੍ਰਤੀਕਿਆ ਦਾ ਇਜ਼ਹਾਰ ਕਰਦਾ ਹੈ। ਮੰਗਲ ਮਦਾਨ ਵੀ ਆਪਣੇ ਸਮਕਾਲੀ ਜੀਵਨ ਬਾਰੇ ਕੁਝ ਇਸੇ ਤਰ੍ਹਾਂ ਦੀ ਵਿਧੀ ਦੁਆਰਾ ਹੀ ਟਿੱਪਣੀਆਂ ਕਰਦਾ ਹੈ। ਇਹੀ ਕਾਰਨ ਹੈ ਕਿ ਉਸ ਦੇ ਸ਼ੇਅਰਾਂ ਵਿੱਚ ਮੌਲਿਕਤਾ ਅਤੇ ਦਾਰਸ਼ਨਿਕ ਗਹਿਰਾਈ (ਤ੍ਰਗ਼ਜ਼ਲ) ਦੇ ਦਰਸ਼ਨ ਹੁੰਦੇ ਹਨ। ਇਸ ਪ੍ਰਸੰਗ ਵਿੱਚ ਉਸਦੇ ਕੁਝ ਸ਼ੇਅਰ ਦੇਖੋ:

ਅੰਬਰ ਜਿਸ ਨੂੰ ਭਾਲ ਰਿਹਾ ਕਲ੍ਹ ਸਾਰੀ ਰਾਤ।
ਚੰਨ ਉਹ ਸਾਡੇ ਨਾਲ ਰਿਹਾ ਕਲ੍ਹ ਸਾਰੀ ਰਾਤ।

ਲਿਖ ਬੈਠਾ ਕੀ ਹਾਲ ਉਨ੍ਹਾਂ ਨੂੰ ਦਿਲ ਦਾ ਮੈਂ,
ਮੇਰਾ ਦਿਲ ਬੇਹਾਲ ਰਿਹਾ ਕਲ੍ਹ ਸਾਰੀ ਰਾਤ।

ਦਿਨ ਚੜ੍ਹਿਆ ਤਾਂ ਸੂਰਜ ਡੁੱਬਾ ਜੀਵਨ ਦਾ,
ਹੋਣੀ ਨੂੰ ਮੈਂ ਟਾਲ ਰਿਹਾ ਕਲ੍ਹ ਸਾਰੀ ਰਾਤ।

ਭਾਵੇਂ ਮੰਗਲ ਮਦਾਨ ਨੂੰ ਰੁਜ਼ਗਾਰ ਦੇ ਰੁਝੇਵਿਆਂ ਨੇ ਸਿਰਜਣਾਤਮਕ ਕਾਰਜ ਕਰਨ ਲਈ ਬਹੁਤਾ ਵਕਤ ਨਹੀਂ ਦਿੱਤਾ ਜਾਪਦਾ ਪਰ ਉਹ ਇੱਕ ਬੜਾ ਜ਼ਰਖੇਜ਼ ਸ਼ਾਇਰ ਸੀ। ਉਹ ਜੀਵਨ ਦੇ ਸਤਹੀ ਵੇਰਵਿਆਂ ਨੂੰ ਪਰ੍ਹੇ ਹਟਾ ਕੇ ਇਨ੍ਹਾਂ ਦੀ ਗਹਿਰਾਈ ਵਿੱਚ ਝਾਤ ਮਾਰਨ ਦਾ ਦਮ-ਖਮ ਵੀ ਰੱਖਦਾ ਸੀ। ਇਸ ਪ੍ਰਸੰਗ ਵਿੱਚ ਮੈਂ ਉਸਦੀ ਤੁਲਨਾ ਮਲੋਟ ਦੇ ਹੀ ਇੱਕ ਹੋਰ ਪ੍ਰਮਾਣਿਕ ਕਵੀ ਅਤੇ ਮੰਗਲ ਮਦਾਨ ਦੇ ਸੀਨੀਅਰ ਸਹਿਯੋਗੀ ਹਰਨੇਕ ਸਿੰਘ ਕੋਮਲ ਨਾਲ ਕਰਿਆ ਕਰਦਾ ਹਾਂ। ਦੋਹਾਂ ਨੇ ਕਈ ਵਰ੍ਹੇ ਅਦਬੀ ਸੰਗਤ ਨੂੰ ਬੜੇ ਉਤਸ਼ਾਹ ਅਤੇ ਸਿਦਕਦਿਲੀ ਨਾਲ ਚਲਾਇਆ ਸੀ ਪਰ ਅਚਾਨਕ ਇਕ ਕੂਹਣੀ-ਮੋੜ ਤੇ ਮਦਾਨ, ਸਾਨੂੰ ਸਭ ਨੂੰ ਛੱਡ ਕੇ ਲੋਪ ਹੋ ਗਿਆ। ਉਸਦਾ ਇੰਜ ਚਲੇ ਜਾਣਾ ਪੰਜਾਬੀ ਪ੍ਰਗੀਤਕ ਸ਼ਾਇਰੀ ਲਈ ਇੱਕ ਬੜਾ ਵੱਡਾ ਸਦਮਾ ਸੀ ਅਤੇ ਅਸੀਂ ਲੋਕ ਅਜੇ ਤਕ ਇਸ ਸਦਮੇਂ ਤੋਂ ਬਾਹਰ ਨਹੀਂ ਆ ਸਕੇ ਹਾਂ।

ਮੈਨੂੰ ਮੰਗਲ ਮਦਾਨ ਦੀਆਂ ਗ਼ਜ਼ਲਾਂ ਦਾ ਸਭ ਤੋਂ ਖੂਬਸੂਰਤ ਪੱਖ ਉਸ ਦੁਆਰਾ ਰਚੇ ਗਏ ਅਰਥਪੂਰਨ 'ਮਕਤੇ' ਲੱਗਦੇ ਹਨ। ਗ਼ਜ਼ਲ ਦਾ ਮਤਾ ਲਿਖਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਵਿੱਚ ਸੈਜੀਵਨੀਮੂਲਕ ਅਤੇ ਨਾਟਕੀ ਅੰਦਾਜ਼ ਅਪਣਾਉਣ ਦੇ ਨਾਲ-ਨਾਲ ਜੀਵਨ ਦੇ ਕਿਸੇ ਦਾਰਸ਼ਨਿਕ ਪਹਿਲੂ ਨੂੰ ਵੀ ਬੇਨਕਾਬ