ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਸ਼ਬਦ-ਮੰਗਲ'-

ਜ਼ਿੰਦਗੀ ਦੀ ਬਾਤ ਪਾਉਂਦੀ ਕਵਿਤਾ

ਮੰਗਲ ਮਦਾਨ ਅੱਜ ਸਾਡੇ ਵਿਚਕਾਰ ਨਹੀਂ ਹੈ। ਉਹ ਆਪਣੀਆਂ ਅਣਛਪੀਆਂ ਗਜ਼ਲਾਂ, ਕਵਿਤਾ ਅਤੇ ਗੀਤਾਂ ਨਾਲ ਫਿਰ ਆਪਣੇ ਪਾਠਕਾਂ ਦੇ ਹਿਰਦਿਆਂ ਉੱਪਰ ਦਸਤਕ ਦੇਣ ਆਇਆ ਹੈ। ਜਿੰਨੀ ਉੱਚ ਕੋਟੀ ਦਾ ਉਹ ਸ਼ਾਇਰ ਸੀ, ਉਨਾਂ ਹੀ ਵਧੀਆ ਇਨਸਾਨ ਅਤੇ ਦੋਸਤਾਂ ਦਾ ਦੋਸਤ ਸੀ। ਬਾਬਾਣੀਆਂ ਕਹਾਣੀਆਂ ਪੁਤ-ਕਪੂਤ ਕਰਕਿ ਇਹ ਪਿੱਤਰ-ਰਿਣ ਮੰਗਲ ਮਦਾਨ ਦੇ ਹੋਣਹਾਰ ਪੁੱਤਰ ਰਿਸ਼ੀ ਹਿਰਦੇਪਾਲ ਸਿੰਘ ਨੇ ਉਤਾਰਿਆ ਹੈ। ਇਹਨਾਂ ਗੀਤਾਂ ਗ਼ਜ਼ਲਾਂ ਵਿੱਚੋਂ ਮੰਗਲ ਮਦਾਨ ਦੀ ਸੁਹਿਰਦੱਤਾ ਅਤੇ ਪ੍ਰਤਿਭਾ ਛਲਕਦੀ ਹੈ।

ਕਵੀ ਸ਼ੈਲੋ ਦਾ ਮੱਤ ਹੈ ਸਮਾਜ ਵਿੱਚ ਇਖ਼ਲਾਕ ਦੀ ਬੁਨਿਆਦ ਕਦੇ ਵੀ ਪ੍ਰਚਾਰਕ ਵਿਅਕਤੀ ਨਹੀਂ ਰੱਖਦੇ, ਇਹ ਸਦਾ ਸ਼ਾਇਰਾਂ ਦੇ ਹੱਥੋਂ ਰੱਖੀ ਜਾਂਦੀ ਰਹੀ ਹੈ। ਇਨ੍ਹਾਂ ਕਥਨ ਦੀਆਂ ਅਨੇਕਾਂ ਮਿਸਾਲਾਂ, ਆਪਣੇ ਪੁਰਾਤਨ ਸਾਹਿਤ ਵਿੱਚੋਂ ਅਸੀਂ ਲੱਭ ਸਕਦੇ ਹਾਂ।

ਮੰਗਲ ਮਦਾਨ ਦੀ ਇਸ ਪੁਸਤਕ 'ਸ਼ਬਦ-ਮੰਗਲ' ਵਿੱਚ ਸ਼ਾਮਲ ਗ਼ਜ਼ਲਾਂ ਅਤੇ ਗੀਤਾਂ ਦਾ ਆਨੰਦ ਮਾਣਦਿਆਂ, ਉਸਦੀ ਜੀਵਨ ਪ੍ਰਤੀ ਪਹੁੰਚ, ਸੋਚ, ਦ੍ਰਿਸ਼ਟੀ ਅਤੇ ਅਨੁਭਵ ਦੀਆਂ ਝਲਕਾਂ ਮਿਲਦੀਆਂ ਹਨ। ਸਾਹਿਤ ਜ਼ਿੰਦਗੀ ਦਾ ਸੱਚ ਹੁੰਦਾ ਹੈ ਤੇ ਇਹ ਜ਼ਿੰਦਗੀ ਵਿੱਚੋਂ ਹੀ ਉਪਜਦਾ ਹੈ। ਮੰਗਲ ਮਦਾਨ ਦੀ ਸ਼ਾਇਰੀ ਵੀ ਉਸਦੀ ਜ਼ਿੰਦਗੀ ਦੇ ਅਨੁਭਵਾਂ ਵਿੱਚੋਂ ਜਨਮੀਂ ਹੈ। ਇਹ ਮਹਿਜ਼ ਕਲਪਨਾ ਦੀ ਉਡਾਣ ਨਹੀਂ ਹੈ, ਸਮੁੱਚੀ ਰਚਨਾ ਉਸਨੇ ਆਪਣੇ ਜਿਸਮ ਉੱਪਰ ਹੰਢਾਈ ਜਾਪਦੀ ਹੈ। ਦੇਸ਼ ਦੀ ਸਮਾਜਕ ਸਥਿਤੀ ਬਾਰੇ ਉਸਦੇ ਮਨ ਦੀ ਪੀੜ ਇਸ ਤਰ੍ਹਾਂ ਉਜਾਗਰ ਹੁੰਦੀ ਹੈ:

ਦੇਸ਼ ਮੇਰੇ ਦੀ ਤਸਵੀਰ ਦੀ ਵੇਖੋ ਕੈਸੀ ਹੈ ਹੋਣੀ,
ਰੰਗ ਲਹੂ ਦਾ ਹੀ ਹੈ ਬਣਦਾ, ਮੈਂ ਜੋ ਵੀ ਰੰਗ ਭਰਾਂ।

ਅੱਜ ਦਾ ਮਨੁੱਖ ਕਿਸ ਤਰ੍ਹਾਂ ਆਪਣੇ ਅੰਦਰ ਹੀ ਸਿਮਟ ਗਿਆ ਹੈ ਤੇ ਕੁਛ ਵੀ ਗਲਤ ਵਾਪਰਦਾ ਵੇਖ ਕੇ ਕਿਸੇ ਅਦਿੱਖ ਭੈਅ ਕਾਰਨ ਉਭਾਸਰਦਾ ਤੱਕ ਨਹੀਂ।

ਕਿਸ ਤਰ੍ਹਾਂ ਦਾ ਹੋ ਗਿਆ ਬੰਦਾ ਅਜੋਕੇ ਦੌਰ ਦਾ,
ਸਮਝਦਾ ਹੈ ਗੱਲ ਹਰਿਕ ਪਰ ਬੋਲਦਾ ਨਹੀਂ।

ਮੰਗਲ ਮਦਾਨ ਦੇ ਬਹੁਤੇ ਸ਼ੇਅਰ, ਜ਼ਿੰਦਗੀ ਦੀਆਂ ਕੌੜੀਆਂ ਅਤੇ ਤਲਖ਼ ਸਚਾਈਆਂ ਦੇ ਰੂ-ਬ-ਰੂ ਹੁੰਦੇ ਹਨ। ਸੂਖ਼ਮ ਭਾਵੀ ਸ਼ਾਇਰ ਸਮਾਜ ਵਿੱਚ ਵਾਪਰਦੇ

24/ਸ਼ਬਦ ਮੰਗਲ