ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਿਸੂਸਦਾ ਦੁਖੀ ਹੁੰਦਾ ਆਪਣੇ ਅੰਦਰਲੀ ਵੇਦਨਾ ਨੂੰ ਕਵਿਤਾ ਰਾਹੀਂ (ਗ਼ਜ਼ਲਾਂ-ਗੀਤਾਂ) ਪ੍ਰਗਟ ਕਰਦਾ ਹੈ। ਉਹ ਆਪਣੇ ਸਮਕਾਲੀ ਸਮੇਂ ਤੋਂ ਪੂਰੀ ਤਰ੍ਹਾਂ ਜਾਗਰੂਕ ਸੀ। ਅਜਿਹੇ ਜਾਗਰੂਕ ਕਵੀ ਹੀ ਵਕਤ ਦੀ ਨਜ਼ਰ ਨਾਲ ਨਜ਼ਰ ਮਿਲਾਕੇ ਚਲਦੇ ਹਨ। ਅੱਜ ਮੰਗਲ ਮਦਾਨ ਭਾਵੇਂ ਸਾਡੇ ਵਿਚਕਾਰ ਨਹੀਂ ਹੈ। ਉਸਦੀ ਬੇ-ਵਕਤ ਮੌਤ ਕਾਰਨ ਪੰਜਾਬੀ ਕਵਿਤਾ ਨੂੰ, ਸਾਫ਼-ਸੁਥਰੀ ਗੀਤਕਾਰੀ ਨੂੰ ਬੜੀ ਢਾਅ ਲੱਗੀ ਹੈ। ਮੈਂ ਸਮਝਦਾ ਹਾਂ, ਕਵੀ ਕਿਸੇ ਵੀ ਦਾਰਸ਼ਨਿਕ ਜਾਂ ਇਤਿਹਾਸਕਾਰ ਨਾਲੋਂ ਮਹਾਨ ਹੁੰਦਾ ਹੈ। ਮੰਗਲ ਮਦਾਨ ਆਪਣੀਆਂ ਗ਼ਜ਼ਲਾਂ ਰਾਹੀਂ, ਆਪਣੇ ਗੀਤਾਂ ਰਾਹੀਂ ਤੇ ਆਪਣੀ ਕਵਿਤਾ ਰਾਹੀਂ ਸਦਾ ਪੰਜਾਬੀ ਪਾਠਕਾਂ ਦੇ ਮਨਾਂ ਵਿੱਚ ਜਿਉਂਦਾ ਰਹੇਗਾ। ਆਖ਼ਰ ਵਿੱਚ ਮੰਗਲ ਮਦਾਨ ਬਾਰੇ ਮੈਂ ਇਹੀ ਕਹਾਂਗਾ:

ਉਹ ਕਦੀ ਖ਼ੁਦੀ ਨਾਲ
ਕਦੇ ਬੇਖ਼ੁਦੀ ਨਾਲ
ਉਹ ਆਪਣੇ ਨਾਲ ਵੀ
ਬੜੀ ਸੰਜੀਦਗੀ ਨਾਲ ਲੜਦਾ ਸੀ।

ਬਲਦੇਵ ਸਿੰਘ (ਸੜਕਨਾਮਾ)
ਮੋਗਾ
ਅਪ੍ਰੈਲ 2015

27/ਸ਼ਬਦ ਮੰਗਲ