ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਗਲ ਮਦਾਨ ਲਈ

ਗੀਤਾਂ ਦਾ ਬਾਦਸ਼ਾਹ, ਗਜ਼ਲਗੋ ਤੇ ਸਟੇਜਾਂ ਦੀ ਸ਼ਾਨ
ਦੋ ਕਿਤਾਬਾਂ ਦਾ ਲੇਖਕ
ਪ੍ਰਸਿੱਧ ਗਾਇਕਾਂ ਦੀ ਆਵਾਜ਼ ਵਿੱਚ ਜਿਸਦੇ ਗੀਤਾਂ ਦੀ ਧਮਕ
ਸਾਡੇ ਦਿਲ ਦੀ ਧੜਕਣ ਸੀ ਜੋ
ਸਾਡੇ ਮਨਾਂ ਤੇ ਕਬਜ਼ਾ ਸੀ ਜਿਸਦਾ
ਆਰਥਿਕ ਤੰਗੀਆਂ ਵਿੱਚ ਵੀ ਮੰਗਲ
ਦੋਸਤਾਂ ਮਿੱਤਰਾਂ ਨੂੰ ਗਲ ਨਾਲ ਲਾਉਂਦਾ ਸੀ
ਭਰਪੂਰ ਸੇਵਾ ਕਰਦਾ ਸੀ
ਇਹ ਸ਼ਾਇਦ ਉਸ ਦੀ ਰੂਹ ਦੀ ਪਿਆਸ ਸੀ
ਜਾਂ ਉਸਦੇ ਮੋਹ ਭਿੱਜੇ ਸੁਭਾਅ ਦਾ ਪ੍ਰਤੀਕ ਸੀ

ਮੰਗਲ ਦੀਆਂ ਕਿਤਾਬਾਂ, ਚਿੱਠੀਆਂ, ਗੱਲਾਂਬਾਤਾਂ
ਜਦ ਸਾਰੇ ਆਲੇ ਦੁਆਲੇ ਘੁੰਮੀਆਂ ਹਨ
ਤਾਂ ਜੀਅ ਕਰਦਾ ਹੈ
ਜੇ ਕਿਤੇ ਉਹ ਸੁਣਦਾ ਹੋਵੇ, ਵੇਖਦਾ ਹੋਵੇ
ਤਾਂ ਕਹਿ ਦੇਵਾਂ
"ਤੈਨੂੰ ਆਖਾਂ ਮੈਂ ਕਿੰਝ ਮੰਗਲਾ
ਜਾਨ ਤੋਂ ਪਿਆਰਿਆਂ ਨੂੰ ਛੱਡ ਜਾਈਦਾ ਨਹੀਂ ਇੰਝ ਮੰਗਲਾ"
ਉਹ ਆਪਣੀ ਕਹੀ ਗੱਲ ਸੱਚ ਕਰ ਗਿਆ
ਸਾਨੂੰ ਇਕੱਲਾ ਛੱਡ ਗਿਆ
ਕੀ ਹੁਣ ਅਸੀਂ ਸਭ ਉਸਦੀਆਂ
ਯਾਦਾਂ ਵਿੱਚ ਗੁੰਮ ਜਾਈਏ
ਉਦਾਸੀਆਂ ਦੇ ਆਲਮ ਵਿੱਚ ਵਿਚਲਦੇ ਰਹੀਏ
ਪਰੰਤੁ ਇੰਝ ਨਹੀਂ ਹੋ ਸਕਦਾ-ਇੰਝ ਨਹੀਂ ਕਰਨਾ

ਅੱਜ ਵੀ ਸਾਡੇ ਦਿਲ ਵਿੱਚ ਰਹਿੰਦਾ ਹੈ
ਉਹ ਅੱਜ ਵੀ ਸਾਡੇ ਖਿਆਲਾਂ ਵਿੱਚ ਘੁੰਮਦਾ ਹੈ

28/ਸ਼ਬਦ ਮੰਗਲ