ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਨੇ ਕਿਸੇ ਗੱਲ ਤੋਂ ਮਨ-ਮੁਟਾਵ ਹੋ ਗਏ, ਪਰ ਮੇਰੀ ਮੰਗਲ ਨਾਲ ਦੋਸਤੀ ਅੱਜ ਤੱਕ ਕਾਇਮ ਹੈ, ਜੇ ਆਤਮਾਵਾਂ ਵਾਲੀ ਮੌਤ 'ਚ ਕੋਈ ਸਚਾਈ ਹੈ, ਮਰਕੇ ਮੈਂ ਮੰਗਲ ਨਾਲ ਪਹਿਲੀ ਵਾਰੀ ਲੜਿਆਂ, ਭਾਈ ਤੈਨੂੰ ਸਾਨੂੰ ਛੱਡ ਕੇ ਜਾਣ ਦੀ ਐਡੀ ਕੀ ਜਲਦੀ, ਨਾਲੇ ਉਸ ਭੈਣ ਦੇਨੇ ਰੱਬ ਦੇ ਵੀ ਜੂੰਡੇ ਪੱਟੂ।

ਪਤਾ ਲੱਗਾ ਕਿ ਇਹ ਦੋਵੇਂ ਮੰਗਲ ਤੇ ਮੀਤ, ਜਨਾਬ ਦੀਪਕ ਜੈਤੋਈ ਸਾਹਿਬ ਦੇ ਸਕੂਲ 'ਚ ਸ਼ਾਗਿਰਦ ਨੇ, ਕਿਉਂਕਿ ਮੈਂ ਵੀ ਟੁੱਟੀ ਫੁੱਟੀ ਗ਼ਜ਼ਲ ਲਿਖਦਾ ਸੀ, ਸੋ ਮੰਗਲ ਤੇ ਮੀਤ ਨੇ ਦੱਸਿਆ ਕਿ ਮੈਂ ਜਨਾਬ ਦੀਪਕ ਜੈਤੋਈ ਸਾਹਿਬ ਤੋਂ ਗ਼ਜ਼ਲ ਦੇ ਹੁਨਰ 'ਚ ਮਾਹਰ ਹੋ ਸਕਦਾ ਹਾਂ ਤੇ ਮੈਂ ਮੰਗਲ ਤੇ ਮੀਤ ਦੇ ਕਹੇ ਜਨਾਬ ਦੀਪਕ ਜੈਤੋਈ ਸਾਹਿਬ ਦੇ ਲੜ ਲੱਗ ਗਿਆ।

ਮੇਰੀ ਗ਼ਜ਼ਲ ਦੀ ਸਕੂਲਿੰਗ ਚਨਾਬ ਦੀਪਕ ਜੈਤੋਈ ਸਾਹਿਬ ਦੇ ਬੇਵਕਤ ਅਕਾਲ ਚਲਾਣਾ ਕਰਨ ਕਾਰਨ ਵਿੱਚ ਹੀ ਰਹਿ ਗਈ। ਉਸ ਤੋਂ ਬਾਅਦ ਮੰਗਲ ਮੇਰੇ ਲਈ ਜਨਾਬ ਮੰਗਲ ਮਦਾਨ ਸਾਹਿਬ ਹੋ ਗਿਆ, ਕਿਉਂਕਿ ਉਸ ਬਾਅਦ ਜੋ ਗ਼ਜ਼ਲਾਂ ਲਿਖੀਆਂ ਮੰਗਲ ਨੇ ਉਹਨਾਂ ਦੀ ਇਸਲਾਹ ਕੀਤੀ।

ਮੁਸ਼ਕਿਲਾਂ ਬੇਹਿਸਾਬ ਹਨ ਰਾਹ ਵਿੱਚ,
ਮੁਸ਼ਕਿਲਾਂ ਦਾ ਹਿਸਾਬ ਕੀ ਕਰੀਏ,

ਮੰਗਲ ਨੇ ਮੈਨੂੰ ਹਮੇਸ਼ਾ ਜ਼ਿੰਦਗੀ ਨਾਲ ਲੜ੍ਹਨ ਲਈ ਹੱਲਾਸ਼ੇਰੀ ਦੇਣ ਦੇ ਨਾਲ ਨਾਲ ਮੇਰੇ ਮੁੰਬਈ 'ਚ ਸੰਘਰਸ਼ ਕਰਨ ਦੀ ਸਰਹਾਨਾ ਵੀ ਕੀਤੀ।

ਵਰਤਮਾਨ 'ਚ ਜੀਣਾ ਮੰਗਲ ਦੀ ਸ਼ਖ਼ਸ਼ੀਅਤ 'ਚ ਸ਼ੁਮਾਰ ਸੀ।

ਸੂਰਜ ਬਣ ਕੇ ਦੁਨੀਆਂ ਨੂੰ ਰੁਸ਼ਨਾਵਾਂਗਾ,
ਇਹ ਮੰਨਿਆ ਕਿ ਨੇਰ੍ਹੇ ਦਾ ਜਾਇਆ ਹਾਂ ਮੈਂ।

ਭਿਆਨਕ ਮੌਤ ਤੋਂ ਡਰ ਕੇ, ਤੁਸੀਂ ਡਰ ਡਰ ਕੇ ਜਾਂਦੇ ਹੋ,
ਜਦ ਖੜਕਾਇਆ, ਮੌਤ ਦਾ ਦਰ ਮੈਂ ਖੜਕਾਇਆ ਹੈ।

ਮੰਗਲ ਯਾਰਾਂ ਦਾ ਯਾਰ ਸੀ। ਹਸਰਤ ਦੀ ਫ਼ਿਲਮ.................. ਲਈ ਮੰਗਲ ਕਈ ਦਿਨ ਮੁੰਬਈ ਰਿਹਾ, ਖਾਮ-ਖਾਹ ਨਾ ਲੈਣਾ ਨਾ ਦੇਣਾ, ਉਹ ਮੁੰਬਈ 'ਚ ਐਨਾ ਖੁੱਭ ਕੇ ਕੰਮ ਕਰ ਰਿਹਾ ਸੀ ਕਿ ਸਿਰਫ਼ ਵਾਪਸੀ ਤੋਂ ਇੱਕ ਦਿਨ ਪਹਿਲਾਂ ਮੇਰੇ ਘਰ ਆਇਆ, ਮੈਂ ਘਰ ਨਹੀਂ ਸਾਂ, ਉਸ ਰਾਤ ਦੱਸੇ ਹੋਟਲ 'ਚ ਮੈਂ ਉਸਨੂੰ ਮਿਲਣ ਗਿਆ ਤਾਂ ਪਤਾ ਲੱਗਾ ਕਿ ਹਸਰਤ ਨਹੀਂ ਆ ਸਕਦਾ ਸੀ ਇਸ ਜਨਾਬ ਕੰਮ ਕਾਰ ਛੱਡ ਕੇ ਹਸਰਤ ਦੀ ਜਗ੍ਹਾ ਫ਼ਿਲਮ ਦਾ ਪੋਸਟ-ਪ੍ਰੋਡਕਸ਼ਨ ਦਾ ਕੰਮ ਕਰਨ ਆਇਆ ਹੋਇਆ ਸੀ।

31/ਸ਼ਬਦ ਮੰਗਲ