ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਗਲ ਨੇ ਦੋਸਤਾਂ ਨੂੰ ਲੋੜ-ਪੈਣ ਤੇ ਆਰਥਿਕ ਮੱਦਦ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤੀ। ਮੈਂ ਇੱਕ ਵਾਰ ਮੰਗਲ ਤੋਂ 5000 ਰੁਪਏ ਲਿਆਇਆ ਸਾਂ। ਜੋ ਮੈਂ 6 ਮਹੀਨਿਆਂ ਬਾਅਦ ਵਾਪਿਸ ਕੀਤੇ, ਇਹਨਾਂ 6 ਮਹੀਨਿਆਂ ਵਿੱਚ ਘੱਟ ਤੋਂ ਘੱਟ ਹਰ ਮਹੀਨੇ ਮੇਰੀ ਦੋ ਤਿੰਨ ਵਾਰ ਮੁੰਬਈ ਤੋਂ ਮੰਗਲ ਨਾਲ ਗੁਫ਼ਤਗੂ ਹੋਈ ਹੋਣੀ ਐ, ਪਰ ਮਾਂ ਦੇ ਪੁੱਤ ਨੇ ਕਦੀ ਉਹਨਾਂ ਪੈਸਿਆਂ ਦਾ ਜ਼ਿਕਰ ਨਹੀਂ ਕੀਤਾ।

ਮੈਨੂੰ ਹਮੇਸ਼ਾ ਫ਼ਿਲਮ ਲਈ ਬਦਲਵੇ ਵਿਸ਼ਿਆਂ ਦੀ ਤਲਾਸ਼ ਰਹੀ ਹੈ। ਇੱਕ ਵਾਰੀ ਮੰਗਲ ਨਾਲ ਇਸ ਬਾਬਤ ਗੁਫ਼ਤਗੂ ਹੋਈ ਤਾਂ ਮੰਗਲ ਨੇ ਮੈਨੂੰ ਵੀਨਾ ਵਰਮਾ ਦੀ 'ਮੁੱਲ ਦੀ ਤੀਵੀਂ' ਸ਼ੋਰਟ ਸਰੋਟੀਆਂ ਦੀ ਕਿਤਾਬ ਭੇਟ ਕੀਤੀ। ਪਰ 'ਫਰੰਗੀਆਂ ਦੀ ਨੂੰਹ' ਰਿੰਕੂ ਅੰਮ੍ਰਿਤਰਾਜ ਦੇ ਹੱਥ ਮੁੰਬਈ ਭੇਜੀ, ਜਿਨ੍ਹਾਂ 'ਚੋਂ ਦੋ ਕਹਾਣੀਆਂ ਦੇ ਸਕਰੀਨਪਲੇਅ ਤੇ ਕੰਮ ਕਰ ਰਿਹਾ ਹਾਂ ਤੇ ਵੀਨਾ ਵਰਮਾ ਨਾਲ ਵੀ ਇਸ ਬਾਬਤ ਮੇਰੀ ਗੱਲ ਹੋ ਚੁੱਕੀ ਹੈ।

ਮੇਰੇ ਦੋਸਤਾਂ 'ਚੋਂ ਮੰਗਲ ਮੇਰੀ ਮਾਂ ਦਾ ਵੀ ਚਹੇਤਾ ਸੀ। ਗੱਗੂ ਗਿੱਲ ਵਾਲੀ 'ਯਾਰਾਂ ਨਾਲ ਬਹਾਰਾਂ' ਜਿਸ 'ਚ ਮੈਂ ਇੱਕ ਰੋਲ ਕੀਤਾ ਸੀ ਤੇ ਇੱਕ ਗਾਣੇ 'ਚ ਪਲੇਅਬੈਕ ਵੀ ਕੀਤਾ ਸੀ, ਇਹ ਘਟਨਾ 1993 ਦੇ ਆਸ ਪਾਸ ਦੀ ਹੈ, ਮੈਂ ਅਬੋਹਰ, ਸ਼੍ਰੀ ਗੰਗਾਨਗਰ ਵਿੰਗ ਤੇ ਗਿਆ ਸੀ, ਮੇਰੀ ਬੇਟੀ ਸਨਾ ਦੀ ਮਾਂ ਨੇਹਾ ਉਸ ਵਕਤ ਮੇਰੀ ਗਰਲਫ਼ਰੈਡ, ਉਹ ਵੀ ਨਾਲ ਆਈ ਸੀ, ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਮੇਰੀ ਹਿੰਮਤ ਨਹੀਂ ਸੀ ਕਿ ਮੈਂ ਉਸ ਨੂੰ ਮਲੋਟ ਆਪਣੇ ਘਰ ਲੈ ਜਾਵਾਂ, ਸੋ ਆਪਣੇ ਵੱਲੋਂ ਉਹਨੂੰ ਮੰਗਲ ਦੇ ਘਰ ਨੰਨ੍ਹੀ ਭਾਬੀ ਕੋਲ ਲੈ ਆਇਆ ਕਿ ਉਹ ਮੁੰਬਈ ਜਾਣ ਤੱਕ ਨੰਨ੍ਹੀ ਭਾਬੀ ਕੋਲ ਰਹਿ ਲੇਗੀ, ਪਤਾ ਲੱਗਾ ਨੰਨ੍ਹੀ ਭਾਬੀ ਪੇਕੀਂ ਗਈ ਹੋਈ ਸੀ, ਮੈਂ ਫਸ ਗਿਆ, ਉਸ ਨਾਜ਼ੁਕ ਦੌਰ 'ਚ ਮੰਗਲ ਮਾਂ ਕੋਲ ਗਿਆ ਤੇ ਮਾਂ ਨੂੰ, ਨੇਹਾ ਨੂੰ ਮੇਰੇ ਘਰ ਰੱਖਣ ਲਈ ਰਾਜ਼ੀ ਕਰ ਆਇਆ, ਮੇਰੀ ਮਾਂ ਨੂੰ ਇਸ ਮਸਲੇ ਤੇ ਮਨਾਉਣਾ ਕੋਈ ਕਿਸੇ ਸਾਧਾਰਨ ਸ਼ਖ਼ਸੀਅਤ ਦੇ ਵਸ ਦੀ ਗੱਲ ਨਹੀਂ ਸੀ। ਨੇਹਾ ਮੇਰੀ ਧਰਮ ਪਤਨੀ ਬਣੀ।

ਕਰਾਂਗਾ ਹਰ ਜਨਮ ਵਿੱਚ ਖਤਾ ਮੈਂ,
ਮੁਹੱਬਤ ਕਰਨਾ ਜੇ ਲੋਕੋ ਖਤਾ ਹੈ।

ਇੱਕ ਦਿਨ ਉਸ ਖ਼ੁਸ਼ ਹੋ ਕੇ ਦੱਸਿਆ ਕਿ ਰਿਸ਼ੀ ਵੀ ਕਵਿਤਾਵਾਂ ਲਿਖਣ ਲੱਗ ਪਿਆ ਹੈ। ਮੈਨੂੰ ਮਾਣ ਹੈ ਕਿ ਰਿਸ਼ੀ ਹਿਰਦੇਪਾਲ ਨੇ ਮੰਗਲ ਦੀ ਵਿਰਾਸਤ ਨੂੰ ਅੱਗੇ ਤੋਰਿਆ ਹੈ ਤੇ ਅੱਜ ਉਹ ਸਥਾਪਿਤ ਸ਼ਾਇਰ ਹੈ। ਰਿਸ਼ੀ ਸ਼ੁਭ ਇੱਛਾਵਾਂ...!!!

ਅੱਜ ਕੱਲ੍ਹ ਜਦ ਕਦੀ ਵੀ ਮੈਂ ਮੁੰਬਈ ਤੋਂ ਪੰਜਾਬ ਆਉਂਦਾ ਹਾਂ, ਤਾਂ ਲੁਧਿਆਣਾ ਜਿੱਥੇ ਮੇਰੇ ਬਜ਼ੁਰਗਾਂ ਦਾ ਘਰ ਹੈ, ਤੇ ਮੇਰਾ ਜਨਮ ਵੀ ਲੁਧਿਆਣੇ ਦਾ ਹੈ, ਮੈਨੂੰ ਮਲੋਟ ਫੇਰੀ ਪਾਏ ਬਿਨਾਂ ਚੈਨ ਨਹੀਂ ਆਉਂਦਾ, ਜਦ ਮੇਰਾ ਘਰ ਮਲੋਟ ਸੀ ਤਾਂ ਮੇਰਾ ਦੂਸਰਾ ਘਰ ਮੰਗਲ ਦਾ ਘਰ ਸੀ, ਤੇ ਅੱਜ ਵੀ ਮਲੋਟ ਵਿੱਚ ਮੰਗਲ ਦਾ

32/ਸ਼ਬਦ ਮੰਗਲ