ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰ ਮੇਰਾ ਪਹਿਲਾ ਘਰ ਹੈ, ਜਿੱਥੇ ਆਕੇ ਮੰਗਲ ਤੋਂ ਬਿਨਾਂ ਹੁਣ ਮੈਨੂੰ ਘਬਰਾਹਟ ਹੁੰਦੀ ਹੈ।

ਇਸ ਵਾਰ ਜਦ ਮਲੋਟ ਇੱਕ ਦਿਨ ਲਈ ਆਇਆ ਤਾਂ ਨੰਨ੍ਹੀ ਭਾਬੀ ਨੂੰ ਯਾਦ ਕਰਵਾਇਆ ਕਿ ਉਹ ਮੈਨੂੰ ਮੁੰਬਈ ਤੋਂ ਆਏ ਨੂੰ ਜੇ ਕਿਹਾ ਕਰਦੀ ਸੀ ਅੱਜ ਨਹੀਂ ਕਿਹਾ ਕਿ "ਤੂੰ ਮੁੰਬਈ ਕਦੋਂ ਜਾਣਾ ਹੈ।" ਤਾਂ ਨੰਨ੍ਹੀ ਭਾਬੀ ਦੀਆਂ ਅੱਖਾਂ ਭਰ ਆਈਆਂ, ਉਹ ਫੁੱਸ-ਫਸਾਈ "ਮੈਂ ਇਹ ਕਿਉਂ ਕਹਿੰਦੀ ਸੀ" ਪਰ ਉਹਨ੍ਹਾਂ ਅੱਖਾਂ ਦੇ ਅੱਥਰੂ ਕਹਿ ਰਹੇ ਸੀ, "ਤੂੰ ਇੱਥੇ ਰਹਿ ਜਾ, ਪਰ ਮੰਗਲ ਵਾਪਿਸ ਲੈ ਆ"

ਲਿਖਣ ਨੂੰ ਤਾਂ ਮੰਗਲ ਦੇ ਬਾਰੇ ਪੋਥਾ ਲਿਖਿਆ ਜਾ ਸਕਦਾ ਪਰ ਰਿਸ਼ੀ ਵੱਲੋਂ ਇੱਕ ਸਿਰਫ਼ ਇੱਕ ਆਰਟੀਕਲ ਦੀ ਹਿਦਾਇਤ ਹੋਈ ਏ।

ਭਿਆਨਕ ਮੌਤ ਤੋਂ ਡਰ ਕੇ, ਤੁਸੀਂ ਡਰ ਡਰ ਕੇ ਪੀਂਦੇ ਹੋ,
ਮਗਰ ਮੈਂ ਮੌਤ ਚਾਹਾਵਾਂਗਾ, ਕਿਸੇ ਤੋਂ ਡਰਨ ਤੋਂ ਪਹਿਲਾਂ।

ਮੰਗਲ ਅੱਜ-ਕੱਲ੍ਹ ਕਿੱਥੇ ਰਹਿੰਦਾ,
ਇਹ ਖ਼ਬਰ ਲਿਖੋ ਚੋਰੀ ਚੋਰੀ।

ਇਲਤਾਂ ਕਰਦਾ ਸੂਰਜ ਸਾਡੇ ਹਾਸਿਆਂ ਨੂੰ ਯਤੀਮ ਕਰ ਗਿਆ।

ਮਿਤਵਾ ਉਰਫ਼ ਮੀਤਾ ਮਲੋਟ ਦਾ
ਮੋ: +91 99671 87716
+91 97698 88755

33/ਸ਼ਬਦ ਮੰਗਲ