ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾਰਾਂ ਦਾ ਯਾਰ

ਜੇ ਲੋਗ ਰੱਬ ਦੀ ਕੁਦਰਤ ਨੂੰ ਜਾਣਦੇ ਨੇ, ਉਹ ਉਹਦੇ ਹੁਕਮ ਨੂੰ ਵੀ ਮੰਨਦੇ ਨੇ ਤੇ ਉਹ ਪਰਵਰਦਿਗਾਰ ਦੀ ਰਜ਼ਾ 'ਚ ਵੀ ਰਹਿੰਦੇ ਨੇ। ਮਾਲਕ ਦੇ ਹੁਕਮ ਨਾਲ ਹਰ ਸ਼ੈਅ ਹਾਸਲ ਹੁੰਦੀ ਹੈ ਤੇ ਸ਼ਾਇਦ ਉਹਦੇ ਹੁਕਮ ਨਾਲ ਹੀ ਉਹ ਸ਼ੈਅ ਤੁਹਾਡੇ ਤੋਂ ਗੁਆਚ ਜਾਂਦੀ ਹੈ। ਵਸਤੂਆਂ ਦਾ ਘਾਟਾ ਬਰਦਾਸ਼ਤ ਹੋ ਜਾਂਦਾ ਹੈ ਇਕ ਰਿਸ਼ਤਿਆਂ ਦਾ ਦੋਸਤਾਂ ਦਾ, ਸ਼ਖ਼ਸ਼ੀਅਤਾਂ ਦਾ ਘਾਟਾ ਕਦੇ ਵੀ ਨਾ ਪੂਰਿਆ ਹੋਣ ਵਾਲਾ ਹੁੰਦਾ ਹੈ।

ਕੁਝ ਲੋਗ ਤੁਹਾਨੂੰ ਇਤਫਾਕਨ ਮਿਲਦੇ ਨੇ ਤੇ ਉਹਨਾਂ ਦਾ ਮਿਲਵਰਤਨ, ਉਹਨਾਂ ਦੀ ਮੁਹੱਬਤ, ਉਹਨਾਂ ਦਾ ਸਲੀਕਾ ਵੇਖ ਕੇ ਇੰਝ ਲੱਗਦਾ ਹੈ ਕਿ ਕੋਈ ਪੁਰਾਣੀ ਸਾਂਝ ਹੈ। ਬੇਸ਼ੱਕ ਹੁਣੇ-ਹੁਣੇ ਮਿਲੇ ਹਾਂ। ਉਹ ਲੋਗ ਕੁਛ ਦਿਨਾਂ, ਕੁਛ ਹਫ਼ਤਿਆਂ ਕੁਛ ਮਹੀਨਿਆਂ 'ਚ ਹੀ ਤੁਹਾਡੇ ਖੂਨ ਦੇ ਰਿਸ਼ਤਿਆਂ ਨਾਲੋਂ ਵੀ ਵੱਧ ਪਿਆਰੇ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦਾ ਮਿਲਵਰਤਨ, ਉਹਨਾਂ ਦਾ ਨਿੱਠ ਕੇ ਮਿਲਣ, ਉਹਨਾਂ ਦੀ ਮੁਹੱਬਤ ਹੀ ਇੰਨਾ ਪਾਕੀਜ਼ੀਆ ਹੁੰਦੀ ਹੈ ਕਿ ਲੱਗਦਾ ਹੈ ਕਿ ਖੂਨ ਦੇ ਰਿਸ਼ਤੇ ਨਾਲੋਂ ਵੀ ਕਿਤੇ ਵੱਧ ਇਹ ਸ਼ਖ਼ਸ਼ ਪਿਆਰਾ ਹੈ ਤੇ ਜਦੋਂ ਉਹ ਤੁਰ ਜਾਂਦੇ ਨੇ ਤਾਂ ਉਹ ਇੱਕ ਝੋਰਾ ਜਿਹਾ, ਇੱਕ ਹੌਂਕਾ ਜਿਹਾ, ਇੱਕ ਹੇਰਵਾ ਜਿਹਾ ਬਣ ਕੇ ਰਹਿ ਜਾਂਦਾ ਹੈ।

ਸੰਗੀਤ ਦੇ ਪੁਜਾਰੀ, ਸੰਗੀਤ ਦੇ ਸਾਧਕ ਵਜੋਂ ਜਦੋਂ ਮੇਰੀ ਮਿਹਨਤ ਨੂੰ ਅਜੇ ਫਲ ਲੱਗਣ ਹੀ ਲੱਗਾ ਸੀ ਅਜੇ ਮੈਂ ਸ਼ੁਰੂ ਹੀ ਹੋਇਆ ਸਾਂ ਲੋਕਾਂ 'ਚ ਆਪਣੇ ਗੀਤ-ਸੰਗੀਤ ਦੇ ਪ੍ਰਦਰਸ਼ਨ ਨੂੰ ਲੈ ਕੇ ਤੇ ਮਾਲਵੇ ਦੇ ਵਿਚ ਕੁਝ ਦੋਸਤ ਮੈਨੂੰ ਇਸ ਤਰ੍ਹਾਂ ਦੇ ਮਿਲੇ ਜਿੰਨ੍ਹਾਂ ਦੇ ਇਤਨਾ ਨਿੱਠ ਕੇ ਮੈਨੂੰ ਪਿਆਰ ਕੀਤਾ। ਮੈਨੂੰ ਤੇ ਮੇਰੇ ਗਾਣੇ ਨੂੰ ਬੇਹੱਦ ਪ੍ਰਮੋਟ ਕੀਤਾ ਅਤੇ ਇੱਕ ਸੂਫੀ ਅਤੇ Folk ਗਾਇਕੀ ਦੀ ਲਹਿਰ ਚਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੋਸਤਾਂ 'ਚ ਸਰੇ-ਫੇਹਰਿਸ਼ਤ ਨਾਮ ਮੰਗਲ ਮਦਾਨ ਸਾਹਿਬ ਦਾ ਹੈ। ਮੰਗਲ ਮਦਾਨ ਜੇ ਬੇਹੱਦ ਖੂਬਸੂਰਤ ਲੇਖਕ, ਗ਼ਜ਼ਲਗੋ, ਅਜ਼ੀਮ ਇਨਸਾਨ ਯਾਰਾਂ ਦਾ ਯਾਰ, ਮਿੱਠ ਬੋਲੜਾ, ਖੁਸ਼ ਗੁਫ਼ਤਾਰ, ਖੁਸਲਿਬਾਸ ਸੀ। ਉਹਦੀ ਮਿਕਨਾਤੀਸੀ ਸ਼ਖ਼ਸ਼ੀਅਤ ਉਹ ਬਿਨਾਂ ਕਿਸੇ ਕਾਰਨ ਆਪਣੇ ਵੱਲ ਖਿੱਚਦੀ ਸੀ ਜਲਦੀ-ਜਲਦੀ ਮਿਲੇ, ਜਲਦੀ-ਜਲਦੀ ਨੇੜੇ ਹੋਏ, ਤੇ ਜਲਦੀ-ਜਲਦੀ ਮਹਿਸੂਸ ਹੋਣ ਲੱਗ ਪਿਆ ਕਿ

"ਤੂੰ ਤੁਕੱਲਫ਼ ਕੋ ਭੀ ਇਖਲਾਕ ਸਮਝਤਾ ਹੈ ਫ਼ਰਜ਼
ਦੋਸਤ ਹੋਤਾ ਨਹੀਂ ਹਰ ਹਾਥ ਮਿਲਾਨੇ ਵਾਲਾ।"

ਪਰ ਹੋਣੀਆਂ ਬੰਦੇ ਨੂੰ ਤੋੜ ਕੇ ਰੱਖ ਦਿੰਦੀਆਂ ਨੇ, ਝੰਬ ਦਿੰਦੀਆਂ ਨੇ। ਸਾਰੇ ਦੋਸਤਾਂ ਵਿੱਚ, ਸਾਹਿਤਕਾਰਾਂ ਵਿੱਚ, ਸੰਗੀਤਕਾਰਾਂ ਵਿੱਚ, ਗਾਇਕਾਂ ਵਿੱਚ ਇਹ

36/ਸ਼ਬਦ ਮੰਗਲ