ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਗਾ ਦੋਸਤ ਤੇ ਸਾਹਿਤਕਾਰ ਸੀ ਮੰਗਲ ਮਦਾਨ

ਮੰਗਲ ਮਦਾਨ ਇੱਕ ਚੰਗਾ ਦੋਸਤ ਸਾਹਿਤਕਾਰ, ਮਿਲਾਪੜਾ ਅਤੇ ਵਧੀਆ ਇਨਸਾਨ ਸੀ। ਉਹਦੇ ਵਰਗੇ ਖੁੱਲ੍ਹੇ ਸੁਭਾਅ ਅਤੇ ਮਦਦ ਕਰਨ ਵਾਲੇ ਮਿੱਤਰ ਬਹੁਤ ਘੱਟ ਮਿਲਦੇ ਨੇ। ਮੈਨੂੰ ਯਾਦ ਹੈ ਕਿ ਜਦੋਂ ਅਸੀਂ "ਦਿਲ ਲੈ ਗਈ" ਟੇਪ ਵਾਸਤੇ ਗੀਤ ਇਕੱਠੇ ਕਰ ਰਹੇ ਸੀ ਤਾਂ ਮੈਨੂੰ ਅਸ਼ੋਕ ਮਸਤੀ ਨੇ ਮੰਗਲ ਮਦਾਨ ਜੀ ਬਾਰੇ ਦੱਸਿਆ ਜਦੋਂ ਮੈਂ ਵੀਰ ਨੂੰ ਮਿਲਿਆ ਤਾਂ ਉਹਨਾਂ ਕਿੰਨੇ ਹੀ ਲਿਖਾਰੀ ਵੀਰ ਇਕੱਠੇ ਕੀਤੇ ਹੋਏ ਸੀ। ਮਿਲਕੇ ਘਰ ਵਰਗਾ ਅਹਿਸਾਸ ਹੋਇਆ ਸੀ। ਬਹੁਤ ਵਧੀਆ ਅਤੇ ਖੁੱਲ੍ਹਾ ਡੁੱਲਾ ਸੱਭਿਆਚਾਰਕ ਲਿਖਾਰੀ ਸੀ ਸਾਡਾ ਵੀਰ। ਬੜੀ ਸਾਂਝ ਰਹੀ ਹੈ ਉਹਨਾਂ ਨਾਲ ਮੇਰੀ। ਉਹਨਾਂ ਨਾਲ ਸਾਂਝ ਯਾਦਾਂ ਦੇ ਰੂਪ ਵਿੱਚ ਹਮੇਸ਼ਾ ਮੇਰੇ ਨਾਲ ਰਹੇਗੀ।

ਜੱਸੀ

38/ਸ਼ਬਦ ਮੰਗਲ