ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੜਾ ਉਦਾਸ ਸੀ ਵਿਹੜਾ ਬਹੁਤ ਗਮਗੀਨ ਸਨ ਕੰਧਾਂ
ਕਿਸੇ ਨੂੰ ਬਾਤ ਨਾ ਆਈ ਤੇਰੇ ਤੁਰ ਜਾਣ ਦੇ ਮਗਰੋਂ

ਸ਼ਕਲੋਂ ਤਾਂ ਇਨਸਾਨ ਜਿਹੇ ਹਾਂ, ਅਮਲੋਂ ਪਰ ਸ਼ੈਤਾਨ ਜਿਹੇ ਹਾਂ
ਜਿਸਨੂੰ ਲੁਟਿਆ ਆਪਣਿਆ ਰਲ ਕੇ ਭਾਰਤ ਦੇਸ਼ ਮਹਾਨ ਜਿਹੇ ਹਾਂ

'ਸ਼ਬਦ ਮੰਗਲ' ਇਸੇ ਸ਼ਾਇਰੀ ਦੀ ਹਾਜ਼ਰੀ ਦੀ ਦਾਸਤਾਨ ਹੈ। ਮੈਂ 'ਸ਼ਬਦ ਮੰਗਲ' ਲਈ ਮੰਗਲਕਾਮਨਾ ਕਰਦਾ ਹਾਂ। ਮੈਨੂੰ ਹਿਰਦੇਪਾਲ ਤੋਂ ਅਤਿਅੰਤ ਉਮੀਦਾਂ ਹਨ ਕਿ ਉਹ ਨਾ ਕੇਵਲ ਆਪਣੇ ਪਾਪਾ ਦੇ ਸ਼ਾਇਰ-ਆਪੇ ਨੂੰ ਸਾਂਭੇਗਾ ਬਲਕਿ ਆਪਣੇ ਸ਼ਾਇਰ-ਆਪੇ ਨੂੰ ਵੀ ਅੱਖਰਾਂ ਦੀ ਸਰਦਲ ਤੇ ਚੜ੍ਹਾ ਕੇ ਛਾਪੇ ਦਾ ਜਾਮਾ ਪੁਆਵੇਗਾ ਤਾਂ ਕਿ ਪੰਜਾਬੀ ਜਨ ਤੇ ਪੰਜਾਬੀ ਮਨ ਇਸ ਸ਼ਾਇਰ ਪਿਉ-ਪੁੱਤਰ ਦੀ ਜੋੜੀ ਦੀ ਸ਼ਾਇਰੀ ਨੂੰ ਮਾਣਨ ਤੇ ਸਵੀਕਾਰਨ ਅਤੇ ਮੰਗਲ ਮਦਾਨ ਦੀ ਮੰਗਲਕਾਰੀ ਕਾਵਿ-ਪਰੰਪਰਾ ਹਿਰਦੇਪਾਲ ਰਾਹੀਂ ਜਾਰੀ ਰਹੇ ..ਆਮੀਨ!

ਸਤੀਸ਼ ਕੁਮਾਰ ਵਰਮਾ
ਡੀਨ ਭਾਸ਼ਾ ਫਕੈਲਟੀ
ਪੰਜਾਬੀ ਯੂਨੀਵਰਸਿਟੀ, ਪਟਿਆਲਾ

44/ਸ਼ਬਦ ਮੰਗਲ