ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਜੱਗ ਤੋਂ ਉਪਰਾਮ ਜਿਹੇ ਹਾਂ
ਤਾਂਹੀਓ ਬੇ-ਆਰਾਮ ਜਿਹੇ ਹਾਂ

ਸੂਰਜ ਵਰਗੀ ਆਭਾ ਸਾਡੀ
ਭਾਵੇਂ ਢਲਦੀ ਸ਼ਾਮ ਜਿਹੇ ਹਾਂ

ਵਿਦਵਾਨਾਂ ਦੀ ਇਸ ਬਸਤੀ ਅੰਦਰ
ਸ਼ਾਇਰ ਇਸ ਬਦਨਾਮ ਜਿਹੇ ਹਾਂ

ਲੁੱਟ ਚੁੱਕੀ ਹੈ ਮਹਿਕ ਅਸਾਡੀ
ਹੁਣ ਫੁੱਲਾਂ ਦੇ ਨਾਮ ਜਿਹੇ ਹਾਂ

51/ਸ਼ਬਦ ਮੰਗਲ